Typing Test

10:00

ਇਸ ਗੱਲ ਲਈ ਕਿ ਹਰ ਸਿੱਖ ਨੂੰ ਦਸਾਂ ਨਹੁੰਆਂ ਦੀ ਕਿਰਤ ਕਰਨੀ ਤੇ ਕੋਈ ਨਾ ਕੋਈ ਕਿਰਤ ਦਾ ਕਾਰ ਵਿਹਾਰ (ਧੰਦਾ) ਅਖ਼ਤਿਆਰ ਕਰਨਾ ਜ਼ਰੂਰੀ ਹੈ। ਅਕਾਲੀ ਸਿੰਘਾ ਦੇ ਹਿਰਦਿਆਂ ਅੰਦਰ ਇਹ ਖ਼ਿਆਲ ਐਨਾ ਬੈਠਾ ਹੋਇਆ ਸੀ ਕਿ ਹਰ ਅਜਿਹਾ ਘਰ ਘਾਟ ਦੇ ਬੰਧਨਾਂ ਨੂੰ ਤੋੜ ਕੇ ਵਿਰੱਕਤ ਹੋ ਗਿਆ ਹੁੰਦਾ ਸੀ ਤੇ ਜਿਸ ਦੀ ਰੁਚੀ ਜੰਗ ਕਰਨ ਵਿਚ ਘੱਟ ਹੁੰਦੀ ਸੀ, ਉਹ ਵੀ ਹੱਥਾਂ ਦੀ ਸੇਵਾ ਤੋਂ ਵੇਲੇ ਵੀ ਵਿਹਲਾ ਨਹੀਂ ਰਹਿੰਦਾ ਸੀ। ਅਜਿਹਾ ਸਿੱਖ ਕੌਮ ਦੇ ਸਾਂਝੇ ਭਲੇ ਵਾਸਤੇ ਕਿਸੇ ਕੰਮ ਲੱਗਾ ਰਹਿੰਦਾ ਸੀ। ਕਨਿੰਘਮ ਸਾਹਿਬ ਲਿਖਦੇ ਹਨ ਕਿ ਇਸ ਤਰ੍ਹਾਂ ਨਾਲ ਮੈਂ ਇਕ ਵਾਰ ਇਕ ਅਕਾਲੀ ਸਿੰਘ ਦੇ ਦਰਸ਼ਨ ਕੀਤੇ ਜਿਹੜਾ ਇਕ ਸੜਕ ਦੀ ਇਸ ਤਰ੍ਹਾਂ ਰੀਝ ਨਾਲ ਮੁਰੰਮਤ ਕਰ ਰਿਹਾ ਸੀ ਜਿਵੇਂ ਕਿ ਨਵੇਂ ਸਿਰਿਉ ਬਣਾਈਦੀ ਹੁੰਦੀ ਹੈ। ਇਸ ਸੜਕ ਨੂੰ ਉਹ ਸਤਲੁਜ ਦਰਿਆ ਦੇ ਮੈਦਾਨ ਤੋਂ ਆਰੰਭ ਕਰ ਕੇ ਕੀਰਤਪੁਰ ਦੇ ਸੋਹਣੇ ਕਸਬੇ ਨੂੰ ਕੱਢੀ ਲਈ ਜਾ ਰਿਹਾ ਸੀ। ਇਹ ਸੜਕ ਉੱਚੇ ਨੀਵੇਂ ਢਾਲੂ ਪਹਾੜੀ ਨਾਲਿਆਂ ਵਿਚੋਂ ਦੀ ਜਾ ਰਹੀ ਸੀ। ਉਹ ਅਕਾਲੀ ਸਿੰਘ ਵਿਰੱਕਤ ਹੋਣ ਕਰਕੇ ਸੰਸਾਰ ਦੇ ਨਰ ਨਾਰੀਆਂ ਨੂੰ ਆਪਣੇ ਆਪ ਕਿਸੇ ਪ੍ਰਕਾਰ ਦਾ ਮੇਲ-ਮਿਲਾਪ ਜਾਂ ਸੰਬੰਧ ਰੱਖਣ ਦੀ ਆਗਿਆ ਨਹੀਂ ਸੀ ਦਿੰਦਾ। ਉਸ ਦੇ ਇਲਾਕੇ ਦੇ ਲੋਕੀਂ ਉਸ ਦਾ ਡੂੰਘਾ ਸਤਿਕਾਰ ਕਰਦੇ ਸਨ। ਜਿਹੜੇ ਉਸ ਦੀ ਗੁਜ਼ਰਾਨ ਲਈ ਰੋਟੀ-ਪਾਣੀ ਤੇ ਬਿਸਤਰ ਉਸ ਦੇ ਕਹੇ ਅਨੁਸਾਰ ਮਿੱਥੇ ਹੋਏ ਥਾਵਾਂ ਉੱਤੇ ਰੱਖ ਦਿੰਦੇ ਸਨ। ਉਸ ਨੇ ਲਿਖਿਆ ਹੈ ਕਿ ਉਹ ਅਕਾਲੀ ਸਿੰਘ ਦੀਆਂ ਕਰੜੀਆਂ ਤੇ ਸਰੀਰ ਨੂੰ ਕਸ਼ਟ ਦੇਣ ਵਾਲੀਆਂ ਸੇਵਾ ਦੀਆਂ ਘਾਲਾਂ, ਜਿੰਨਾਂ ਘਾਲਾਂ ਨੂੰ ਉਹ ਮਨੁੱਖਤਾ ਦੀ ਭਲਾਈ ਲਈ ਆਪਣੀ ਆਤਮਾ ਤੋਂ ਸੱਚੀ ਪ੍ਰੇਰਨਾ ਲੈ ਕੇ ਦਿਨ ਰਾਤ ਘਾਲਦਾ ਰਹਿੰਦਾ ਸੀ, ਤਨੋਂ ਮਨੋਂ ਹੋ ਕੇ ਕੀਤੀਆਂ ਜਾਣ ਵਾਲੀਆਂ ਕਠਿਨ ਘਾਲਾਂ ਉਸ ਦੇ ਜੀਵਨ ਦੀ ਛਾਪ ਲਾ ਰਹੀਆਂ ਸਨ। ਇਸ ਗੱਲ ਦਾ ਇਕ ਪ੍ਰਤੱਖ ਸਬੂਤ ਉਸ ਨੇ ਆਪਣੀਆਂ ਅੱਖਾਂ ਨਾਲ ਇਹ ਦੇਖਿਆ ਕਿ ਉਸ ਅਕਾਲੀ ਸਿੰਘ ਦੇ ਲਾਗੇ ਹੀ ਇਕ ਹਿੰਦੂ ਮੁੰਡਾ ਜਿਹੜਾ ਆਪਣੀਆਂ ਭੇਡਾਂ ਤੇ ਬੱਕਰੀਆਂ ਨੂੰ ਚਰਾ ਰਿਹਾ ਸੀ, ਅਕਾਲੀ ਸਿੰਘ ਦੀ ਜੀਵਨ-ਚਾਲ ਤੋਂ ਪ੍ਰੇਰਨਾ ਲੈਂਦਾ ਹੋਇਆ ਉਸ ਦੇ ਧਾਰਮਿਕ ਪ੍ਰਭਾਵ ਨੂੰ ਕਬੂਲ ਕਰ ਰਿਹਾ ਸੀ। ਉਸ ਲੜਕੇ ਨੇ ਅਕਾਲੀ ਸਿੰਘ ਬਾਰੇ ਕਨਿੰਘਮ ਨਾਲ ਗੱਲਾਂ ਕਰਦਿਆਂ ਹੋਇਆਂ ਸਿੰਘ ਜੀ ਲਈ ਆਪਣਾ ਭੈ-ਭਰਿਆ ਸਤਿਕਾਰ ਪ੍ਰਗਟ ਕੀਤਾ। ਉਦੋ ਮੇਰੀ ਉਮਰ ਅੱਠ ਸਾਲ ਦੀ ਹੋਵੇਗੀ। ਮੇਰੀ ਮਾਂ ਉਹਨਾਂ ਰੁੱਖਾ ਨੂੰ ਪਾਣੀ ਪਾਉਣ ਲਈ ਮੈਨੂੰ ਆਪਣੇ ਨਾਲ ਲਿਜਾਂਦੀ ਹੁੰਦੀ ਸੀ ਤੇ ਮੈਥੋਂ ਰੁੱਖਾਂ ਨੂੰ ਪਾਣੀ ਪਾਉਣ ਲਈ ਮੈਨੂੰ ਆਪਣੇ ਨਾਲ ਲਿਜਾਂਦੀ ਹੁੰਦੀ ਸੀ ਤੇ ਮੈਥੋਂ ਰੁੱਖਾਂ ਨੂੰ ਪਾਣੀ ਪੁਆਉਂਦੀ ਹੁੰਦੀ ਸੀ।