ਵੀਹ ਫੀਸਦੀ ਤੋਂ ਘੱਟ ਨਤੀਜੇ ਵਾਲੇ ਸਕੂਲਾਂ ਨੂੰ ਦੰਡਿਤ ਕਰਨਾ, ਨਤੀਜਿਆਂ ਨੂੰ ਮਿਆਰੀ ਸਿੱਖਿਆ ਦੇ ਸਮੁੱਚੇਪਣ ਤੋਂ ਨਿਖੇੜ ਕੇ ਹੱਲ ਕਰਨ ਦੀ ਕਵਾਇਦ ਹੈ ਸਹੀ ਨਹੀਂ। ਪਰ ਪੰਜਾਬ ਸਰਕਾਰ ਅਜਿਹਾ ਕਰਦੀ ਪ੍ਰਤੀਤ ਹੋ ਰਹੀ ਹੈ। ਮਿਆਰੀ ਸਿਖਿਆ ਦਾ ਮਸਲਾ ਅਧਿਆਪਕਾਂ, ਸਿਖਿਆ ਵਿਭਾਗ ਦੇ ਅਫਸਰਾਂ ਅਤੇ ਸਰਕਾਰ ਤੱਕ ਸੀਮਤ ਨਹੀਂ ਸਗੋਂ ਆਬਾਦੀ ਦੇ ਇੱਕ ਵੱਡੇ ਹਿੱਸੇ, ਖਾਸ ਕਰਕੇ ਪੰਜਾਬ ਦੇ ਭਵਿੱਖ ਨਾਲ ਜੁੜਿਆ ਹੈ। ਜੇ ਸਰਕਾਰ ਨੇ ਪੰਜਾਬ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦਾ ਮਨ ਸੱਚਮੁਚ ਬਣਾਇਆ ਹੈ ਤਾਂ ਹਰ ਪ੍ਰਾਇਮਰੀ ਸਕੂਲ ਵਿੱਚ ਹਰੇਕ ਜਮਾਤ/ਸੈਕਸ਼ਨ ਲਈ ਵੱਖਰੇ ਅਧਿਆਪਕ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਮਿਡਲ ਅਤੇ ਹਾਈ ਸਕੂਲਾਂ ਵਿੱਚ ਵਿਸ਼ਾ ਵਾਰ ਅਧਿਆਪਕ ਪੂਰੇ ਕੀਤੇ ਜਾਣ। ਇਸ ਕਾਰਜ ਲਈ 20 ਵਿਦਿਆਰਥੀਆਂ ਤੋਂ ਘੱਟ ਵਾਲੇ ਪ੍ਰਾਇਮਰੀ ਅਤੇ 25 ਤੋਂ ਘੱਟ ਵਾਲੇ ਮਿਡਲ ਸਕੂਲਾਂ ਦਾ ਦੂਜੇ ਸਕੂਲਾਂ ਵਿੱਚ ਰਲੇਵਾਂ ਕਰ ਦੇਣਾ ਚਾਹੀਦਾ ਹੈ। ਇਹ ਕਾਰਜ ਕਠਿਨ ਹੈ ਕਿਉਂਕਿ ਬਹੁਤ ਸਾਰੀਆਂ ਥਾਵਾਂ ਉਤੇ ਅਧਿਆਪਕ ਆਪਣੀਆਂ ਸੁਵਿਧਾਵਾਂ ਦੇ ਸਕੂਲ ਬੰਦ ਨਹੀਂ ਹੋਣ ਦੇਣਗੇ। ਕੁਝ ਥਾਵਾਂ ਉਤੇ ਪੰਚਾਇਤਾਂ ਆਪਣੇ ਪਿੰਡਾਂ ਦੇ ਸਕੂਲ ਬੰਦ ਕਰਾਉਣ ਨੂੰ ਰਾਜ਼ੀ ਨਹੀਂ ਹੋਣਗੀ ਜੇਕਰ ਅਧਿਆਪਕ ਨੇ ਰਾਸ਼ਟਰ ਨਿਰਮਾਤਾ ਦਾ ਮਾਣ ਬਚਾਉਣਾ ਹੈ ਤਾਂ ਉਸ ਨੂੰ ਇਹ ਕੁਝ ਅਤੇ ਹੋਰ ਬਹੁਤ ਕੁਝ ਕਰਨਾ ਪੈਣਾ ਹੈ। ਮੋਬਾਈਲ ਦੀ ਸਕੂਲ ਸਮੇਂ ਵਿਚ ਵਰਤੋਂ ਨਿਯਮਿਤ ਕਰਨੀ ਚਾਹੀਦੀ ਹੈ। ਹਰ ਸਕੂਲ ਦਾ ਨਿਰੀਖਣ ਹੋਣਾ ਜ਼ਰੂਰੀ ਹੈ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਜ਼ਿਲ੍ਹਾ ਸਿੱਖਿਆ ਦਫਤਰਾਂ ਵਾਂਗ ਤਹਿਸੀਲ ਸਿੱਖਿਆ ਦਫਤਰ ਬਣਾਏ ਜਾਣ ਅਤੇ ਇਨ੍ਹਾਂ ਦਫਤਰਾਂ ਨੂੰ ਪ੍ਰਾਸ਼ਸਕੀ ਕੰਮਾਂ ਦੀ ਥਾਂ ਅਕਾਦਮਿਕ ਕੰਮ ਸੌਂਪੇ ਜਾਣ ਜਿਨ੍ਹਾਂ ਵਿੱਚ ਸਾਲਾਨਾ ਦੀ ਥਾਂ ਛਿਮਾਹੀ ਨਿਰੀਖਣ ਅਤੇ ਵਰਕਸ਼ਾਪਾਂ ਦੇ ਕੰਮ ਸ਼ਾਮਿਲ ਹੋਣ। ਭਾਵੇਂ ਤਨਖਾਹ ਹੋਰ ਮੁਲਾਜ਼ਮਾਂ ਨੂੰ ਵੀ ਮਿਲਦੀ ਹੈ ਪਰ ਸਮਾਜ ਪ੍ਰਤੀ ਅਧਿਆਪਕ ਦੀ ਜਵਾਬਦੇਹੀ ਵੱਖਰੀ ਹੈ। ਅਧਿਆਪਕ ਨੂੰ ਇਸ ਉਤੇ ਫਖਰ ਕਰਨਾ ਚਾਹੀਦਾ ਹੈ। ਅਮਰੀਕਾ ਵਿੱਚ 2015-16 ਦੌਰਾਨ ਇੱਕ ਵਿਸ਼ੇਸ਼ ਕਿਸਮ ਦੇ ਵਾਇਰਸ ਦੀ ਮਹਾਂਮਾਰੀ ਵੇਖਣ ਵਿੱਚ ਆਈ ਜਿਸਨੂੰ 'ਜ਼ੀਕਾ ਵਾਇਰਸ' ਕਿਹਾ ਗਿਆ। ਅਜਿਹਾ ਨਹੀਂ ਕਿ ਇਸ ਵਾਇਰਸ ਬਾਰੇ ਵਿਗਿਆਨੀ ਜਾਣੂ ਨਹੀਂ ਸਨ। ਇਹ ਪਹਿਲੀ ਵਾਰ ਯੂਗਾਂਡਾ ਦੇ 'ਜ਼ੀਕਾ' ਨਾਮ ਦੇ ਜੰਗਲ ਵਿੱਚ ਬਾਂਦਰ ਦੀ ਇੱਕ ਪਰਜਾਤੀ ਵਿੱਚ ਪਾਇਆ ਗਿਆ। ਉਸ ਸਮੇਂ ਯੈਲੋ ਫੀਵਰ ਖੋਜ ਸੰਸਥਾ ਦੇ ਵਿਗਿਆਨੀ ਬਾਂਦਰਾਂ ਵਿੱਚ ਯੈਲੋ ਫੀਵਰ (ਪੀਲਾ ਬੁਖ਼ਾਰ) ਵਾਇਰਸ ਦਾ ਪਤਾ ਲਗਾ ਰਹੇ ਸੀ। ਜੀਕਾ ਜੰਗਲ ਵਿੱਚ ਮਿਲਣ ਕਾਰਨ ਇਸਦਾ ਨਾਮ ਜ਼ੀਕਾ ਵਇਰਸ ਪਿਆ। ਭਾਰਤ ਵਿੱਚ ਇਸਦਾ ਲਗਾਤਾਰ ਸਰਵੇਖਣ ਚੱਲ ਰਿਹਾ ਹੈ। ਹਾਲ ਹੀ ਵਿੱਚ ਬੰਗਲਾਦੇਸ਼ ਵਿੱਚ ਜ਼ੀਕਾ ਨਾਲ ਪੀੜਤ ਕੁੱਝ ਲੋਕਾਂ ਦਾ ਪਤਾ ਲੱਗਾ ਹੈ। ਭਾਰਤ ਵਿੱਚ ਜਨਵਰੀ 2017 ਦੌਰਾਨ ਗੁਜਰਾਤ ਵਿੱਚ ਜ਼ੀਕਾ ਨਾਲ ਪੀੜਿਤ ਤਿੰਨ ਕੇਸ ਸਾਹਮਣੇ ਆਏ। ਇਸ ਤੋਂ ਪਹਿਲਾਂ ਭਾਰਤ ਵਿੱਚ ਇਸਦਾ ਕੋਈ ਕੇਸ ਨਹੀਂ ਸੀ। ਜ਼ੀਕਾ ਬੁਖ਼ਾਰ ਦੇ ਲੱਛਣ: ਇਤਫਾਕੀਆ ਗੱਲ ਇਹ ਹੈ ਕਿ ਇਹ ਬਿਮਾਰੀ ਵੀ ਡੇਂਗੂ ਅਤੇ ਚਿਕਨਗੁਨੀਆ ਦੀ ਤਰ੍ਹਾਂ ਏਡੀਜ ਮੱੱਛਰ ਹੀ ਫੈਲਾਉਂਦਾ ਹੈ। ਇਸਦੇ ਲੱਛਣ ਵੀ ਇਨ੍ਹਾਂ ਬਿਮਾਰੀਆਂ ਨਾਲ ਲਗਪਗ ਮੇਲ ਖਾਂਦੇ ਹਨ। ਲਗਾਤਾਰ ਬੁਖ਼ਾਰ, ਅੱਖਾਂ ਲਾਲ ਹੋਣਾ, ਅੱਖਾਂ ਵਿੱਚੋਂ ਪਾਣੀ ਆੳੁਣਾ, ਥਕਾਵਟ ਰਹਿਣੀ, ਸਿਰ ਦਰਦ ਹੋਣਾ, ਚਮੜੀ ਤੇ ਦਾਣੇ ਅਤੇ ਖਾਰਿਸ਼ ਹੋਣਾ ਆਦਿ ਇਸਦੇ ਲੱਛਣ ਹਨ। ਵੀਹ ਫੀਸਦੀ ਮਰੀਜ਼ਾਂ ਵਿੱਚ ਇਹ ਲੱਛਣ ਮੱਛਰ ਕੱਟਣ ਦੇ ਇੱਕ ਹਫਤੇ ਦੇ ਅੰਦਰ ਦਿਖਣੇ ਸ਼ੁਰੂ ਹੋ ਜਾਂਦੇ ਹਨ। ਪਰ ਡੇਂਗੂ ਅਤੇ ਚਿਕਨਗੁਨੀਆ ਤੋਂ ਵੱਖ ਇਸਦਾ ਇੱਕ ਹੋਰ ਖ਼ਤਰਨਾਕ ਲੱਛਣ ਵੀ ਵੇਖਣ ਵਿੱਚ ਸਾਹਮਣੇ ਆਇਆ ਹੈ। ਗਰਭਵਤੀ ਮਾਵਾਂ ਵਿੱਚ ਇਹ ਵਾਇਰਸ ਉਨ੍ਹਾਂ ਦੇ ਅਣਜੰਮੇ ਬੱਚਿਆਂ ਉੱਪਰ ਸਿੱਧਾ ਅਸਰ ਪਾਉਂਦਾ ਹੈ ਜਿਸ ਕਾਰਨ ਬੱਚੇ ਦੇ ਸਿਰ ਅਤੇ ਦਿਮਾਗ ਦਾ ਵਿਕਾਸ ਨਹੀਂ ਹੋ ਪਾਉਂਦਾ ਅਤੇ ਸਿਰ ਛੋਟਾ ਰਹਿ ਜਾਂਦਾ ਹੈ ਜਿਸਨੂੰ ਵਿਗਿਆਨਿਕ ਭਾਸ਼ਾ ਵਿੱਚ ਮਾਇਕ੍ਰੋਸਫੈਲੀ ਕਹਿੰਦੇ ਹਨ। ਅਜਿਹੇ ਬੱਚਿਆਂ ਦੀ ਜਨਮ ਸਮੇਂ ਬਚਾਅ ਦਰ ਘੱਟ ਹੈ। ਜੇਕਰ ਬਚ ਵੀ ਜਾਣ ਤਾਂ ਇਨ੍ਹਾਂ ਦੀ ਔਸਤ ਉਮਰ ਆਮ ਇਨਸਾਨ ਨਾਲੋਂ ਕਾਫੀ ਘੱਟ ਹੁੰਦੀ ਹੈ। ਦਿਮਾਗ ਸਹੀ ਤਰੀਕੇ ਵਿਕਸਿਤ ਨਾ ਹੋਣ ਕਾਰਨ ਇਹ ਹਮੇਸ਼ਾ ਦੂਸਰਿਆਂ ਉੱਪਰ ਨਿਰਭਰ ਰਹਿੰਦੇ ਹਨ। ਦੂਜੇ ਪਾਸੇ ਇਹ ਵਾਇਰਸ ਨਸਾਂ (ਨਿਊਰੋਲੋਜੀਕਲ) ਦੇ ਰੋਗ ਦੇ ਰੂਪ ਵਿੱਚ ਵੀ ਵੇਖਣ ਨੂੰ ਸਾਹਮਣੇ ਆਇਆ ਹੈ। ਇਸ ਰੋਗ ਨੂੰ ਗ੍ਹਿਲਨ ਬਾਰੇ ਸਿੰਡਰੋਮ ਕਿਹਾ ਜਾਂਦਾ ਹੈ। ਇਸ ਬਿਮਾਰੀ ਵਿੱਚ ਨਸਾਂ ਉੱਤੇ ਵਾਇਰਸ ਦੇ ਅਸਰ ਕਾਰਣ ਪੈਰਾਂ ਅਤੇ ਲੱਤਾਂ ਦੀਆਂ ਮਾਸਪੇਸ਼ੀਆਂ ਕਮਜ਼ੋਰ ਪੈਣ ਲੱਗਦੀਆਂ ਹਨ ਅਤੇ ਤੁਰਨ ਵਿੱਚ ਤਕਲੀਫ ਮਹਿਸੂਸ ਹੋਣ ਲਗਦੀ ਹੈ।