Typing Test

10:00

ਏਸ਼ੀਆ ਤੇ ਅਫਰੀਕਾ ਵਿਚ ਰਾਗੀ ਕਾਫੀ ਉਗਾਈ ਜਾਂਦੀ ਹੈ। ਇਹ ਘੱਟ ਪਾਣੀ ਵਿਚ ਉਗਾਈ ਜਾ ਸਕਦੀ ਹੈ ਤੇ ਪਹਾੜਾਂ ਵਿਚ ਵੀ। ਮਾੜੇ ਚੰਗੇ ਮੌਸਮ ਨੂੰ ਸੌਖਿਆਂ ਜਰ ਜਾਂਦੀ ਹੈ। ਕਰਨਾਟਕ ਵਿੱਚੋਂ ਪੂਰੇ ਭਾਰਤ ਵਾਸਤੇ 58 ਫੀਸਦੀ ਰਾਗੀ ਪਹੁੰਚਦੀ ਹੈ। ਇਸ ਤੋਂ ਵਧੀਆ ਅੰਨ ਸ਼ਾਇਦ ਹੀ ਕੋਈ ਹੋਵੇ ਕਿਉਂਕਿ ਇਸ ਵਿਚ ਕੈਲਸ਼ੀਅਮ, ਪ੍ਰੋਟੀਨ, ਫਾਈਬਰ, ਲੋਹ ਕਣ ਤੇ ਹੋਰ ਅਨੇਕ ਲੋੜੀਂਦੇ ਤੱਤ ਹਨ। ਇਸ ਵਿਚ ਅਨਸੈਚੂਰੇਟਿਡ ਥਿੰਦਾ ਕਾਫੀ ਘੱਟ ਹੈ। ਭਾਰ ਘਟਾਉਣ ਲਈ ਇਸ ਤੋਂ ਬਿਹਤਰ ਕੋਈ ਹੋਰ ਅੰਨ ਨਹੀਂ ਤੇ ਬੀਮਾਰੀਆਂ ਤੋਂ ਬਚਾਉਣ ਵਿਚ ਵੀ ਇਸਦਾ ਕੋਈ ਸਾਨੀ ਨਹੀਂ। ਕਮਜ਼ੋਰ ਹੱਡੀਆਂ, ਖੁਰੀਆਂ ਹੋਈਆਂ ਹੱਡੀਆਂ, ਲਹੂ ਦੀ ਕਮੀ, ਸ਼ੱਕਰ ਰੋਗ ਆਦਿ ਤੋਂ ਬਚਣ ਲਈ ਰਾਗੀ ਹਰ ਹਾਲ ਵਰਤਣੀ ਹੀ ਪੈਂਦੀ ਹੈ। ਤਣਾਓ ਘਟਾਉਣ ਲਈ ਵੀ ਇਹ ਲਾਹੇਵੰਦ ਸਾਬਤ ਹੋ ਚੁੱਕੀ ਹੈ। ਇਸ ਨੂੰ ਪਾਲਿਸ਼ ਕਰਨ ਦੀ ਲੋੜ ਨਹੀਂ ਹੁੰਦੀ, ਇਸੇ ਲਈ ਇਸ ਨੂੰ ਇੰਜ ਹੀ ਪਿਹਾ ਕੇ ਖਾਧਾ ਜਾ ਸਕਦਾ ਹੈ ਜਿਸ ਨਾਲ ਇਸ ਦੀ ਪੌਸ਼ਟਿਕਤਾ ਬਰਕਰਾਰ ਰਹਿੰਦੀ ਹੈ। ਇਸ ਦੇ ਫਾਇਦਿਆਂ ਦਾ ਵਿਸਥਾਰ ਵਿਚ ਜ਼ਿਕਰ ਇਸ ਤਰ੍ਹਾਂ ਹੈ: ਭਾਰ ਘਟਾਉਣ ਲਈ - ਜਿੰਨੇ ਵੀ ਉੱਚ ਪੱਧਰੀ ਜਾਂ ਮਹਿੰਗੇ ਭਾਰ ਘਟਾਉਣ ਵਾਲੇ ਪਲੈਨ ਸ਼ੁਰੁ ਕੀਤੇ ਜਾਣ, ਹਰ ਕਿਸੇ ਵਿਚ ਖ਼ੁਰਾਕ 'ਚ ਰਾਗੀ ਖਾਣ ਨੂੰ ਕਿਹਾ ਜਾਂਦਾ ਹੈ। ਕਾਰਨ ? ਇਸ ਵਿਚਲਾ ਅਮਾਈਨੋ ਏਸਿਡ 'ਟਰਿਪਟੋਫੈਨ' ਭੁੱਖ ਮਾਰਦਾ ਹੈ। ਸਭ ਤੋਂ ਵੱਧ ਫਾਈਬਰ ਭਰਪੂਰ ਹੋਣ ਸਦਕਾ ਇਹ ਪੇਟ ਵਿਚ ਪਾਣੀ ਇਕੱਠਾ ਕਰ ਲੈਂਦਾ ਹੈ ਤੇ ਪੇਟ ਭਰਿਆ ਮਹਿਸੂਸ ਹੁੰਦਾ ਹੈ। ਅਨਸੈਚੂਰੇਟਿਡ ਥਿੰਦਾ ਹੋਰ ਵੀ ਭਾਰ ਘਟਾ ਦਿੰਦਾ ਹੈ। ਪੇਟ ਭਰਿਆ ਮਹਿਸੂਸ ਹੋਣ ਸਦਕਾ ਘੱਟ ਖਾਣਾ ਖਾਧਾ ਜਾਂਦਾ ਹੈ ਤੇ ਫਾਈਬਰ ਛੇਤੀ ਹਜ਼ਮ ਨਾ ਹੋਣ ਕਾਰਨ ਪੇਟ ਛੇਤੀ ਖਾਲੀ ਵੀ ਨਹੀਂ ਹੁੰਦਾ। ਹੱਡੀਆਂ ਮਜ਼ਬੂਤ ਕਰਨ ਲਈ - ਰਾਗੀ ਵਿਚ ਜਿੰਨਾ ਕੈਲਸ਼ੀਅਮ ਹੈ, ਉਨਾ ਕਿਸੇ ਹੋਰ ਸਬਜ਼ੀ ਜਾਂ ਅੰਨ ਵਿਚ ਨਹੀਂ। ਇਸੇ ਲਈ ਰਾਗੀ ਖਾਣ ਨਾਲ ਸਰੀਰ ਅੰਦਰ ਕੈਲਸ਼ੀਅਮ ਤੇ ਵਿਟਾਮਿਨ ਡੀ ਦਾ ਭੰਡਾਰ ਜਮਾਂ ਹੋ ਜਾਂਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਕਰਦਾ ਤੇ ਛੇਤੀ ਖੁਰਨ ਵੀ ਨਹੀਂ ਦਿੰਦਾ। ਇਸੇ ਲਈ ਬੱਚਿਆਂ ਤੇ ਬਜ਼ੁਰਗਾਂ ਲਈ ਰਾਗੀ ਦਾ ਦਲੀਆ ਬੇਸ਼ਕੀਮਤੀ ਸੁਗਾਤ ਵਾਂਗ ਹੈ ਜੋ ਥੋੜ੍ਹੀ ਮਾਤਰਾ ਵਿਚ ਪੂਰੀ ਤਾਕਤ ਦੇ ਦਿੰਦਾ ਹੈ। ਸ਼ੱਕਰ ਰੋਗੀਆਂ ਲਈ - ਜਿਨ੍ਹਾਂ ਨੂੰ ਸ਼ੱਕਰ ਰੋਗ ਹੋਣ ਦਾ ਖ਼ਤਰਾ ਹੈ, ਉਨ੍ਹਾਂ ਵਾਸਤੇ ਰਾਗੀ ਕੁਦਰਤੀ ਨਿਆਮਤ ਤੋਂ ਘੱਟ ਨਹੀਂ ਕਿਉਂਕਿ ਇਸ ਵਿਚਲਾ ਫਾਈਬਰ ਤੇ 'ਪੌਲੀਫੀਨੋਲ', ਕਣਕ, ਚੌਲਾਂ ਤੇ ਹੋਰ ਸਾਰੇ ਕਿਸਮਾਂ ਦੇ ਅੰਨ ਤੋਂ ਕਿਤੇ ਵੱਧ ਹੈ। ਇਸ ਨੂੰ ਖਾਣ ਨਾਲ ਰੋਟੀ ਛੇਤੀ ਹਜ਼ਮ ਨਹੀਂ ਹੁੰਦੀ ਤੇ ਲਹੂ ਵਿਚ ਸ਼ੱਕਰ ਦੀ ਮਾਤਰਾ ਛੇਤੀ ਵਧਦੀ ਨਹੀਂ। ਰਾਗੀ ਦਾ ਗਲਾਈਸੀਮਿਕ ਇੰਡੈਕਸ ਕਾਫੀ ਘੱਟ ਹੋਣ ਸਦਕਾ ਸ਼ੱਕਰ ਰੋਗੀਆਂ ਨੂੰ ਅੱਧੀ ਰਾਤ ਨੂੰ ਸ਼ੱਕਰ ਦੀ ਮਾਤਰਾ ਘਟਣ ਦਾ ਖ਼ਤਰਾ ਟਲ ਜਾਂਦਾ ਹੈ। ਉਨ੍ਹਾਂ ਦੀ ਸ਼ੱਕਰ ਦੀ ਮਾਤਰਾ ਸਹੀ ਰਹਿੰਦੀ ਹੈ। ਕੋਲੈਸਟਰੋਲ ਘਟਾਉਣ ਲਈ - ਕੋਲੈਸਟਰੋਲ ਨੂੰ ਘਟਾਉਣ ਵਿਚ ਵੀ ਰਾਗੀ ਦਾ ਕੋਈ ਸਾਨੀ ਨਹੀਂ। ਦਿਲ ਨੂੰ ਸਿਹਤਮੰਦ ਰੱਖਣ ਲਈ ਰਾਗੀ ਬੇਮਿਸਾਲ ਹੈ। ਇਹ ਨਾੜੀਆਂ ਵਿਚ ਕੋਲੈਸਟਰੋਲ ਦੇ ਖਲੇਪੜ ਜੰਮਣ ਨਹੀਂ ਦਿੰਦੀ ਤੇ ਦਿਲ ਦੀਆਂ ਬੀਮਾਰੀਆਂ ਹੋਣ ਤੋਂ ਰੋਕਦੀ ਹੈ। ਦਿਮਾਗ਼ ਦੀਆਂ ਨਾੜੀਆਂ ਨੂੰ ਵੀ ਸਿਹਤਮੰਦ ਰੱਖ ਕੇ ਪਾਸਾ ਮਰਨ ਦਾ ਖ਼ਤਰਾ ਘਟਾ ਦਿੰਦੀ ਹੈ। ਅਮਾਈਨੋ ਏਸਿਡ 'ਲੈਸੀਥਿਨ' ਤੇ 'ਮੀਥਾਈਓਨੀਨ' ਕੋਲੈਸਟਰੋਲ ਨੂੰ ਛੇਤੀ ਘਟਾਉਣ ਦੇ ਨਾਲ-ਨਾਲ ਜਿਗਰ ਵਿੱਚੋਂ ਜੰਮੇ ਥੰਦੇ ਨੂੰ ਵੀ ਖੋਰ ਦਿੰਦੇ ਹਨ। 'ਥਰੀਓਨੀਨ' ਅਮਾਈਨੋ ਏਸਿਡ, ਜੋ ਰਾਗੀ ਵਿਚ ਬੇਅੰਤ ਹੈ, ਜਿਗਰ ਵਿਚ ਥਿੰਦਾ ਇਕੱਠਾ ਨਹੀਂ ਹੋਣ ਦਿੰਦਾ। ਜੇ ਰਾਗੀ ਪੂਰੀ ਪੱਕਣ ਤੋਂ ਪਹਿਲਾਂ ਵਰਤ ਲਿਆ ਜਾਵੇ, ਭਾਵ ਅਜੇ ਹਰੀ ਹੀ ਹੋਵੇ ਤਾਂ ਇਹ ਬਲੱਡ ਪ੍ਰੈੱਸ਼ਰ ਘਟਾਉਣ ਵਿਚ ਵੀ ਸਹਾਈ ਹੁੰਦੀ ਹੈ। ਏਸ਼ੀਆ ਤੇ ਅਫਰੀਕਾ ਵਿਚ ਰਾਗੀ ਕਾਫੀ ਉਗਾਈ ਜਾਂਦੀ ਹੈ। ਇਹ ਘੱਟ ਪਾਣੀ ਵਿਚ ਉਗਾਈ ਜਾ ਸਕਦੀ ਹੈ ਤੇ ਪਹਾੜਾਂ ਵਿਚ ਵੀ। ਮਾੜੇ ਚੰਗੇ ਮੌਸਮ ਨੂੰ ਸੌਖਿਆਂ ਜਰ ਜਾਂਦੀ ਹੈ। ਕਰਨਾਟਕ ਵਿੱਚੋਂ ਪੂਰੇ ਭਾਰਤ ਵਾਸਤੇ 58 ਫੀਸਦੀ ਰਾਗੀ ਪਹੁੰਚਦੀ ਹੈ। ਇਸ ਤੋਂ ਵਧੀਆ ਅੰਨ ਸ਼ਾਇਦ ਹੀ ਕੋਈ ਹੋਵੇ ਕਿਉਂਕਿ ਇਸ ਵਿਚ ਕੈਲਸ਼ੀਅਮ, ਪ੍ਰੋਟੀਨ, ਫਾਈਬਰ, ਲੋਹ ਕਣ ਤੇ ਹੋਰ ਅਨੇਕ ਲੋੜੀਂਦੇ ਤੱਤ ਹਨ। ਇਸ ਵਿਚ ਅਨਸੈਚੂਰੇਟਿਡ ਥਿੰਦਾ ਕਾਫੀ ਘੱਟ ਹੈ। ਭਾਰ ਘਟਾਉਣ ਲਈ ਇਸ ਤੋਂ ਬਿਹਤਰ ਕੋਈ ਹੋਰ ਅੰਨ ਨਹੀਂ ਤੇ ਬੀਮਾਰੀਆਂ ਤੋਂ ਬਚਾਉਣ ਵਿਚ ਵੀ ਇਸਦਾ ਕੋਈ ਸਾਨੀ ਨਹੀਂ। ਕਮਜ਼ੋਰ ਹੱਡੀਆਂ, ਖੁਰੀਆਂ ਹੋਈਆਂ ਹੱਡੀਆਂ, ਲਹੂ ਦੀ ਕਮੀ, ਸ਼ੱਕਰ ਰੋਗ ਆਦਿ ਤੋਂ ਬਚਣ ਲਈ ਰਾਗੀ ਹਰ ਹਾਲ ਵਰਤਣੀ ਹੀ ਪੈਂਦੀ ਹੈ। ਤਣਾਓ ਘਟਾਉਣ ਲਈ ਵੀ ਇਹ ਲਾਹੇਵੰਦ ਸਾਬਤ ਹੋ ਚੁੱਕੀ ਹੈ। ਇਸ ਨੂੰ ਪਾਲਿਸ਼ ਕਰਨ ਦੀ ਲੋੜ ਨਹੀਂ ਹੁੰਦੀ, ਇਸੇ ਲਈ ਇਸ ਨੂੰ ਇੰਜ ਹੀ ਪਿਹਾ ਕੇ ਖਾਧਾ ਜਾ ਸਕਦਾ ਹੈ ਜਿਸ ਨਾਲ ਇਸ ਦੀ ਪੌਸ਼ਟਿਕਤਾ ਬਰਕਰਾਰ ਰਹਿੰਦੀ ਹੈ। ਇਸ ਦੇ ਫਾਇਦਿਆਂ ਦਾ ਵਿਸਥਾਰ ਵਿਚ ਜ਼ਿਕਰ ਇਸ ਤਰ੍ਹਾਂ ਹੈ: ਭਾਰ ਘਟਾਉਣ ਲਈ - ਜਿੰਨੇ ਵੀ ਉੱਚ ਪੱਧਰੀ ਜਾਂ ਮਹਿੰਗੇ ਭਾਰ ਘਟਾਉਣ ਵਾਲੇ ਪਲੈਨ ਸ਼ੁਰੁ ਕੀਤੇ ਜਾਣ, ਹਰ ਕਿਸੇ ਵਿਚ ਖ਼ੁਰਾਕ 'ਚ ਰਾਗੀ ਖਾਣ ਨੂੰ ਕਿਹਾ ਜਾਂਦਾ ਹੈ। ਕਾਰਨ ? ਇਸ ਵਿਚਲਾ ਅਮਾਈਨੋ ਏਸਿਡ 'ਟਰਿਪਟੋਫੈਨ' ਭੁੱਖ ਮਾਰਦਾ ਹੈ। ਸਭ ਤੋਂ ਵੱਧ ਫਾਈਬਰ ਭਰਪੂਰ ਹੋਣ ਸਦਕਾ ਇਹ ਪੇਟ ਵਿਚ ਪਾਣੀ ਇਕੱਠਾ ਕਰ ਲੈਂਦਾ ਹੈ ਤੇ ਪੇਟ ਭਰਿਆ ਮਹਿਸੂਸ ਹੁੰਦਾ ਹੈ। ਅਨਸੈਚੂਰੇਟਿਡ ਥਿੰਦਾ ਹੋਰ ਵੀ ਭਾਰ ਘਟਾ ਦਿੰਦਾ ਹੈ। ਪੇਟ ਭਰਿਆ ਮਹਿਸੂਸ ਹੋਣ ਸਦਕਾ ਘੱਟ ਖਾਣਾ ਖਾਧਾ ਜਾਂਦਾ ਹੈ ਤੇ ਫਾਈਬਰ ਛੇਤੀ ਹਜ਼ਮ ਨਾ ਹੋਣ ਕਾਰਨ ਪੇਟ ਛੇਤੀ ਖਾਲੀ ਵੀ ਨਹੀਂ ਹੁੰਦਾ। ਹੱਡੀਆਂ ਮਜ਼ਬੂਤ ਕਰਨ ਲਈ - ਰਾਗੀ ਵਿਚ ਜਿੰਨਾ ਕੈਲਸ਼ੀਅਮ ਹੈ, ਉਨਾ ਕਿਸੇ ਹੋਰ ਸਬਜ਼ੀ ਜਾਂ ਅੰਨ ਵਿਚ ਨਹੀਂ। ਇਸੇ ਲਈ ਰਾਗੀ ਖਾਣ ਨਾਲ ਸਰੀਰ ਅੰਦਰ ਕੈਲਸ਼ੀਅਮ ਤੇ ਵਿਟਾਮਿਨ ਡੀ ਦਾ ਭੰਡਾਰ ਜਮਾਂ ਹੋ ਜਾਂਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਕਰਦਾ ਤੇ ਛੇਤੀ ਖੁਰਨ ਵੀ ਨਹੀਂ ਦਿੰਦਾ। ਇਸੇ ਲਈ ਬੱਚਿਆਂ ਤੇ ਬਜ਼ੁਰਗਾਂ ਲਈ ਰਾਗੀ ਦਾ ਦਲੀਆ ਬੇਸ਼ਕੀਮਤੀ ਸੁਗਾਤ ਵਾਂਗ ਹੈ ਜੋ ਥੋੜ੍ਹੀ ਮਾਤਰਾ ਵਿਚ ਪੂਰੀ ਤਾਕਤ ਦੇ ਦਿੰਦਾ ਹੈ। ਸ਼ੱਕਰ ਰੋਗੀ