ਚੰਗੀ ਤਰ੍ਹਾਂ ਜੰਮਿਆ ਹੋਇਆ ਕੋਮਲ, ਮਿੱਠਾ ਅਤੇ ਖਟਾਸ ਤੋਂ ਰਹਿਤ ਦਹੀਂ ਸਭ ਤੋਂ ਉੱਤਮ ਮੰਨਿਆ ਗਿਆ ਹੈ। ਦਹੀਂ ਨੂੰ ਮਿੱਟੀ ਦੀ ਚਾਟੀ ਵਿੱਚ ਹੀ ਜਮਾਉਣਾ ਚਾਹੀਦਾ ਹੈ ਕਿਉਂਕਿ ਕਿਸੇ ਹੋਰ ਧਾਤ ਦੇ ਭਾਂਡੇ ਵਿੱਚ ਜਮਾਉਣ ਨਾਲ ਉਸ ਬਰਤਨ ਦੇ ਜ਼ਹਿਰੀਲੇ ਤੱਤ ਦਹੀਂ ਵਿੱਚ ਘੁਲ ਜਾਂਦੇ ਹਨ। ਆਯੂਰਵੈਦ ਅਨੁਸਾਰ ਦਹੀਂ ਪੰਜ ਤਰ੍ਹਾਂ ਦਾ ਮੰਨਿਆ ਗਿਆ ਹੈ। ਜਿਹੜਾ ਦਹੀਂ ਠੀਕ ਤਰ੍ਹਾਂ ਨਾਲ ਨਾ ਜੰਮਿਆ ਅਤੇ ਅਸਪੱਸ਼ਟ ਰਸ ਵਾਲਾ ਹੋਵੇ, ਉਸ ਨੂੰ ਕੱਚਾ ਜਾਂ ਸਾਧਾਰਨ ਦਹੀਂ ਕਿਹਾ ਜਾਂਦਾ ਹੈ। ਅਜਿਹੇ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਹ ਵਾਤ, ਪਿੱਤ, ਮਲ-ਮੂਤਰ, ਕਫ ਨੂੰ ਵਧਾਉਣ ਅਤੇ ਜਲਣ ਪੈਦਾ ਕਰਨ ਵਾਲਾ ਹੁੰਦਾ ਹੈ। ਜਿਹੜਾ ਦਹੀਂ ਚੰਗੀ ਤਰ੍ਹਾਂ ਜੰਮਿਆ, ਮਿੱਠੇ ਰਸ ਅਤੇ ਕੁਝ ਖਟਾਸ ਵਾਲਾ ਹੋਵੇ, ਉਹ ਫਿੱਕਾ ਦਹੀਂ ਕਹਿਲਾਉਂਦਾ ਹੈ। ਫਿੱਕਾ ਦਹੀ ਨਾੜਾਂ ਨੂੰ ਰੋਕਣ, ਕਫ ਕਰਨ ਵਾਲਾ, ਵਾਯੂਨਾਸ਼ਕ ਅਤੇ ਰਕਤ ਪਿੱਤ ਨੂੰ ਸਾਫ ਕਰਨ ਵਾਲਾ ਹੁੰਦਾ ਹੈ। ਜਿਹੜਾ ਦਹੀਂ ਚੰਗੀ ਤਰ੍ਹਾਂ ਜੰਮਿਆ, ਮਿੱਠਾ ਅਤੇ ਕਸੈਲਾ ਹੋਵੇ, ਉਸ ਦੇ ਗੁਣ ਵੀ ਸਾਧਾਰਨ ਦਹੀਂ ਵਾਲੇ ਹੀ ਹੁੰਦੇ ਹਨ। ਜਿਸ ਦਹੀਂ ਵਿੱਚ ਮਿਠਾਸ ਦੱਬ ਜਾਂਦੀ ਅਤੇ ਖੱਟਾਪਣ ਉੱਭਰ ਆਉਂਦਾ ਹੈ, ਉਸ ਨੂੰ ਖੱਟਾ ਦਹੀਂ ਕਹਿੰਦੇ ਹਨ। ਖੱਟਾ ਦਹੀਂ ਰਕਤ ਪਿੱਤ ਨੂੰ ਵਿਗਾੜਨ ਵਾਲਾ, ਰਕਤ ਪਿੱਤ ਅਤੇ ਕਫ ਨੂੰ ਵਧਾਉਣ ਵਾਲਾ ਹੁੰਦਾ ਹੈ।ਜਿਹੜਾ ਦਹੀਂ ਖਾਣ ਨਾਲ ਦੰਦ ਖੱਟੇ ਹੋ ਜਾਣ ਉਹ ਦਹੀਂ ਅਤਿਅੰਤ ਖੱਟਾ ਮੰਨਿਆ ਜਾਂਦਾ ਹੈ। ਇਹ ਦਹੀਂ ਖੂਨ ਨੂੰ ਵਿਗਾੜਨ ਅਤੇ ਪਿੱਤ ਨੂੰ ਉਤਪੰਨ ਕਰਨ ਵਾਲਾ ਹੁੰਦਾ ਹੈ। ਪਰ ਅਜਿਹਾ ਦਹੀਂ ਕੜ੍ਹੀ ਬਣਾਉਣ ਲਈ ਅਤਿ ਉੱਤਮ ਮੰਨਿਆ ਜਾਂਦਾ ਹੈ। ਦਹੀਂ ਨੂੰ ਹਮੇਸ਼ਾ ਗੁੜ, ਖੰਡ, ਸ਼ਹਿਦ ਜਾਂ ਘਿਓ ਮਿਲਾ ਕੇ ਹੀ ਖਾਣਾ ਚਾਹੀਦਾ ਹੈ। ਮੂੰਗ ਤੇ ਅਰਹਰ ਦੀ ਦਾਲ ਨਾਲ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ। ਦਹੀਂ ਵਿੱਚ ਕਾਲੀ ਮਿਰਚ ਅਤੇ ਗੁੜ ਮਿਲਾ ਕੇ ਖਾਣ ਨਾਲ ਸਰਦੀ ਜ਼ੁਕਾਮ ਦੂਰ ਹੁੰਦਾ ਹੈ। ਦਹੀਂ ਦਾ ਇਸਤੇਮਾਲ ਆਂਵਲੇ ਦੇ ਚੂਰਨ ਨਾਲ ਕੀਤਾ ਜਾਵੇ ਤਾਂ ਰਕਤ ਅਤੇ ਪਿੱਤ ਦੇ ਰੋਗਾਂ ਦਾ ਆਗਮਨ ਰੋਕਿਆ ਜਾ ਸਕਦਾ ਹੈ। ਪੰਜਾਬੀਆਂ ਨੂੰ ਕਟੋਰੇ ਭਰ ਕੇ ਦਹੀਂ ਖਾਣ ਦੀ ਆਦਤ ਹੈ ਪਰ ਸਹੀ ਮਾਅਨਿਆਂ ਵਿੱਚ ਦਹੀਂ 40-50 ਗ੍ਰਾਮ ਤੋਂ ਵੱਧ ਨਹੀਂ ਖਾਣਾ ਚਾਹੀਦਾ। ਗਾਂ ਦੇ ਦੁੱਧ ਤੋਂ ਬਣਿਆ ਦਹੀਂ ਖੱਟਾ, ਪਾਚਕ, ਪਵਿੱਤਰ, ਮਿਠਾਸ ਵਾਲਾ ਅਤੇ ਵਾਯੂ ਦਾ ਨਾਸ਼ ਕਰਨ ਵਾਲਾ ਹੁੰਦਾ ਹੈ। ਗਰਮ ਕਰਕੇ ਜਮਾਏ ਹੋਏ ਦੁੱਧ ਦਾ ਦਹੀਂ ਰੁਚੀਕਾਰਕ, ਉੱਤਮ ਗੁਣ ਵਾਲਾ, ਪਿੱਤ ਅਤੇ ਵਾਯੂ ਨੂੰ ਖਤਮ ਕਰਨ ਵਾਲਾ ਅਤੇ ਸਾਰੀਆਂ ਧਾਤੂਆਂ ਅਤੇ ਪਾਚਨ ਸ਼ਕਤੀ ਨੂੰ ਵਧਾਉਣ ਵਾਲਾ ਹੁੰਦਾ ਹੈ। ਤਾਜ਼ਾ ਦਹੀਂ ਥੋੜ੍ਹੀ-ਥੋੜ੍ਹੀ ਦੇਰ ਬਾਅਦ ਦੇਣ ਨਾਲ ਭੰਗ ਦਾ ਨਸ਼ਾ ਉੱਤਰ ਜਾਂਦਾ ਹੈ। ਦਹੀਂ ਵਿੱਚ ਪ੍ਰੋਟੀਨ ਤੇ ਕੈਲਸ਼ੀਅਮ ਦੀ ਕਵਾਲਿਟੀ ਵਧੀਆ ਹੁੰਦੀ ਹੈ। । ਮਾਂ ਦੇ ਦੁੱਧ ਤੋਂ ਬਾਅਦ ਦਹੀਂ ਬੱਚਿਆਂ ਲਈ ਸਭ ਤੋਂ ਉੱਤਮ ਭੋਜਨ ਹੈ। ਸੁੱਕੇ ਮੇਵਿਆਂ ਤੋਂ ਤਿਆਰ ਦੁੱਧ ਦਾ ਦਹੀਂ ਸਭ ਤੋਂ ਜ਼ਿਆਦਾ ਗੁਣਕਾਰੀ ਹੁੰਦਾ ਹੈ। ਬਵਾਸੀਰ ਅਤੇ ਹੈਜ਼ੇ ਦੇ ਰੋਗ ਵਿੱਚ ਅਦਰਕ ਅਤੇ ਚਾਵਲ ਨਾਲ ਇਸਤੇਮਾਲ ਕਰਨ 'ਤੇ ਆਰਾਮ ਮਿਲਦਾ ਹੈ। ਇਹ ਛੋਟੀ ਆਂਤ ਵਿਚਲੇ ਪਾਣੀ ਨੂੰ ਸੋਖ ਲੈਂਦਾ ਹੈ। ਪਾਚਨਤੰਤਰ ਨੂੰ ਮਜ਼ਬੂਤ ਕਰਦਾ ਹੈ। ਦਿਲ ਦੇ ਰੋਗਾਂ ਵਾਲੇ ਮਰੀਜ਼ਾਂ ਲਈ ਉੱਤਮ ਹੈ ਕਿਉਂਕਿ ਇਹ ਜਲਦੀ ਪਚਦਾ ਹੈ ਅਤੇ ਦਿਲ ਵਿਚਲੇ ਘਾਤਕ ਕੈਲੋਸਟਰੋਲ ਨੂੰ ਖਤਮ ਕਰਨ ਦੀ ਤਾਕਤ ਰੱਖਦਾ ਹੈ। ਪੀਲੀਏ ਦੇ ਰੋਗ ਵਿੱਚ ਗੁਣਕਾਰੀ ਹੈ ਅਤੇ ਸਮੇਂ ਤੋਂ ਪਹਿਲਾਂ ਹੋਣ ਵਾਲੇ ਬੁਢਾਪੇ ਨੂੰ ਦੂਰ ਕਰਦਾ ਹੈ। ਰਾਤ ਸਮੇਂ ਦਹੀਂ ਕੋਸਾ ਗਰਮ ਕਰਕੇ ਹੀ ਖਾਣਾ ਚਾਹੀਦਾ ਹੈ। ਰਕਤ ਪਿੱਤ ਅਤੇ ਕਫ ਦੇ ਰੋਗਾਂ ਵਿੱਚ ਘਿਓ ਅਤੇ ਪਾਣੀ ਵਾਲਾ ਦਹੀਂ ਵੀ ਨਹੀਂ ਖਾਣਾ ਚਾਹੀਦਾ। ਅਜੋਕੀ ਬਦਲੀ ਹੋਈ ਜੀਵਨਸ਼ੈਲੀ ਵਿੱਚ ਮਨੁੱਖ ਨੇ ਖਾਣ ਪੀਣ ਦੇ ਨਿਯਮਾਂ ਨੂੰ ਤਹਿਸ-ਨਹਿਸ ਕਰ ਕੇ ਰੱਖ ਦਿੱਤਾ ਹੈ। ਦਹੀਂ ਦੇ ਮਾਮਲੇ ਵਿੱਚ ਇਹ ਨਿਯਮ ਤੋੜ ਕੇ ਮਨੁੱਖ ਬੁਖਾਰ, ਖੂਨ ਨਾਲ ਸੰਬੰਧਤ ਰੋਗ, ਰਕਤ ਪਿੱਤ, ਕੋੜ੍ਹ, ਪਾਂਡੂ ਰੋਗ, ਭਿਆਨਕ ਪੀਲੀਆ ਆਦਿ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ। ਸਹੀ ਮਿਲਾਪ ਵਿੱਚ ਖਾਣਾ ਅਤੇ ਸਹੀ ਤਰੀਕੇ ਨਾਲ ਖਾਣ ਦੀ ਕਲਾ ਨੂੰ ਅਸੀਂ ਬਿਲਕੁਲ ਵਿਸਾਰ ਚੁੱਕੇ ਹਾਂ। ਇਹੀ ਵਜ੍ਹਾ ਅੱਜ ਸਾਰੀਆਂ ਬਿਮਾਰੀਆਂ ਦਾ ਮੁੱਖ ਕਾਰਨ ਬਣਦੀ ਜਾ ਰਹੀ ਹੈ। ਗਲਤ ਤਰੀਕੇ ਨਾਲ ਖਾਧਾ ਜ਼ਹਿਰ ਅਤੇ ਠੀਕ ਤਰੀਕੇ ਨਾਲ ਖਾਧਾ ਅੰਮ੍ਰਿਤ ਹੋ ਨਿਬੜਦਾ ਹੈ। ਚੰਗੀ ਤਰ੍ਹਾਂ ਜੰਮਿਆ ਹੋਇਆ ਕੋਮਲ, ਮਿੱਠਾ ਅਤੇ ਖਟਾਸ ਤੋਂ ਰਹਿਤ ਦਹੀਂ ਸਭ ਤੋਂ ਉੱਤਮ ਮੰਨਿਆ ਗਿਆ ਹੈ। ਦਹੀਂ ਨੂੰ ਮਿੱਟੀ ਦੀ ਚਾਟੀ ਵਿੱਚ ਹੀ ਜਮਾਉਣਾ ਚਾਹੀਦਾ ਹੈ ਕਿਉਂਕਿ ਕਿਸੇ ਹੋਰ ਧਾਤ ਦੇ ਭਾਂਡੇ ਵਿੱਚ ਜਮਾਉਣ ਨਾਲ ਉਸ ਬਰਤਨ ਦੇ ਜ਼ਹਿਰੀਲੇ ਤੱਤ ਦਹੀਂ ਵਿੱਚ ਘੁਲ ਜਾਂਦੇ ਹਨ। ਆਯੂਰਵੈਦ ਅਨੁਸਾਰ ਦਹੀਂ ਪੰਜ ਤਰ੍ਹਾਂ ਦਾ ਮੰਨਿਆ ਗਿਆ ਹੈ। ਜਿਹੜਾ ਦਹੀਂ ਠੀਕ ਤਰ੍ਹਾਂ ਨਾਲ ਨਾ ਜੰਮਿਆ ਅਤੇ ਅਸਪੱਸ਼ਟ ਰਸ ਵਾਲਾ ਹੋਵੇ, ਉਸ ਨੂੰ ਕੱਚਾ ਜਾਂ ਸਾਧਾਰਨ ਦਹੀਂ ਕਿਹਾ ਜਾਂਦਾ ਹੈ। ਅਜਿਹੇ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਹ ਵਾਤ, ਪਿੱਤ, ਮਲ-ਮੂਤਰ, ਕਫ ਨੂੰ ਵਧਾਉਣ ਅਤੇ ਜਲਣ ਪੈਦਾ ਕਰਨ ਵਾਲਾ ਹੁੰਦਾ ਹੈ। ਜਿਹੜਾ ਦਹੀਂ ਚੰਗੀ ਤਰ੍ਹਾਂ ਜੰਮਿਆ, ਮਿੱਠੇ ਰਸ ਅਤੇ ਕੁਝ ਖਟਾਸ ਵਾਲਾ ਹੋਵੇ, ਉਹ ਫਿੱਕਾ ਦਹੀਂ ਕਹਿਲਾਉਂਦਾ ਹੈ। ਫਿੱਕਾ ਦਹੀ ਨਾੜਾਂ ਨੂੰ ਰੋਕਣ, ਕਫ ਕਰਨ ਵਾਲਾ, ਵਾਯੂਨਾਸ਼ਕ ਅਤੇ ਰਕਤ ਪਿੱਤ ਨੂੰ ਸਾਫ ਕਰਨ ਵਾਲਾ ਹੁੰਦਾ ਹੈ। ਜਿਹੜਾ ਦਹੀਂ ਚੰਗੀ ਤਰ੍ਹਾਂ ਜੰਮਿਆ, ਮਿੱਠਾ ਅਤੇ ਕਸੈਲਾ ਹੋਵੇ, ਉਸ ਦੇ ਗੁਣ ਵੀ ਸਾਧਾਰਨ ਦਹੀਂ ਵਾਲੇ ਹੀ ਹੁੰਦੇ ਹਨ। ਜਿਸ ਦਹੀਂ ਵਿੱਚ ਮਿਠਾਸ ਦੱਬ ਜਾਂਦੀ ਅਤੇ ਖੱਟਾਪਣ ਉੱਭਰ ਆਉਂਦਾ ਹੈ, ਉਸ ਨੂੰ ਖੱਟਾ ਦਹੀਂ ਕਹਿੰਦੇ ਹਨ। ਖੱਟਾ ਦਹੀਂ ਰਕਤ ਪਿੱਤ ਨੂੰ ਵਿਗਾੜਨ ਵਾਲਾ, ਰਕਤ ਪਿੱਤ ਅਤੇ ਕਫ ਨੂੰ ਵਧਾਉਣ ਵਾਲਾ ਹੁੰਦਾ ਹੈ।ਜਿਹੜਾ ਦਹੀਂ ਖਾਣ ਨਾਲ ਦੰਦ ਖੱਟੇ ਹੋ ਜਾਣ ਉਹ ਦਹੀਂ ਅਤਿਅੰਤ ਖੱਟਾ ਮੰਨਿਆ ਜਾਂਦਾ ਹੈ। ਇਹ ਦਹੀਂ ਖੂਨ ਨੂੰ ਵਿਗਾੜਨ ਅਤੇ ਪਿੱਤ ਨੂੰ ਉਤਪੰਨ ਕਰਨ ਵਾਲਾ ਹੁੰਦਾ ਹੈ। ਪਰ ਅਜਿਹਾ ਦਹੀਂ ਕੜ੍ਹੀ ਬਣਾਉਣ ਲਈ ਅਤਿ ਉੱਤਮ ਮੰਨਿਆ ਜਾਂਦਾ ਹੈ। ਦਹੀਂ ਨੂੰ ਹਮੇਸ਼ਾ ਗੁੜ, ਖੰਡ,