Typing Test

10:00

ਤਾਜ਼ਾਤਰੀਨ ਖ਼ਬਰਾਂ ਸੁਣਾਉਣੀਆਂ ਅਤੇ ਦਿਖਾਉਣੀਆਂ ਹੁਣ ਬੜਾ ਵੱਡਾ ਕਾਰੋਬਾਰ ਬਣ ਗਿਆ ਹੈ। ਮੀਡੀਆ ਦਾ ਕੰਮ ਕੇਵਲ ਜਾਣਕਾਰੀਆਂ ਦੇਣਾ ਹੀ ਨਹੀਂ ਹੁੰਦਾ ਬਲਕਿ ਖ਼ਬਰਾਂ ਦੇ ਪਿੱਛੇ ਛੁਪੀਆਂ ਹਕੀਕਤਾਂ ਅਤੇ ਕਾਰਨਾਂ ਨੂੰ ਵੀ ਲੋਕਾਂ ਸਾਹਮਣੇ ਉਜਾਗਰ ਕਰਨਾ ਹੁੰਦਾ ਹੈ। ਸਾਡੀਆਂ ਅਖ਼ਬਾਰਾਂ ਕਾਫੀ ਹੱਦ ਤਕ ਇਸ ਸਬੰਧੀ ਸੁਚੇਤ ਅਤੇ ਸੁਹਿਰਦ ਵੀ ਹਨ। ਪਰ ਦੂਜੇ ਪਾਸੇ ਨਿਊਜ਼ ਚੈਨਲਾਂ ਬਾਰੇ ਇਹ ਕਹਿ ਸਕਦੇ ਹਾਂ ਕਿ ਇਹ ਹੁਣ ਸੂਚਨਾਵਾਂ ਦੇ ਦੂਜੇ ਸਾਧਨਾਂ ਨਾਲੋਂ ਵੱਧ ਸ਼ਕਤੀਸ਼ਾਲੀ ਹੋ ਕੇ ਲੋਕ ਮਨਾਂ ਤੇ ਪ੍ਰਭਾਵ ਪਾਉਣ ਲੱਗੇ ਹਨ। ਨਿਊਜ਼ ਚੈਨਲ ਜੋ ਜ਼ਿਆਦਾਤਰ ਧਨਾਢ ਕੰਪਨੀਆਂ/ਕਾਰੋਬਾਰੀਆਂ ਦੇ ਹਨ, ਹੁਣ ਕਿਸੇ ਵਿਅਕਤੀ ਵਿਸ਼ੇਸ਼ ਦੀ ਹਵਾ ਬਣਾਉਣ, ਵੱਡੇ-ਵੱਡੇ ਮਸਲਿਆਂ ਦੀ ਹਵਾ ਕੱਢਣ ਅਤੇ ਨਿਗੂਣੀਆਂ ਗੱਲਾਂ ਨੂੰ ਹੱਦੋਂ ਵੱਧ ਹਵਾ ਦੇਣ ਦੇ ਸਮਰੱਥ ਹੋ ਗਏ ਹਨ। ਕਈ ਅਜਿਹੇ ਚੈਨਲ ਹਨ ਜੋ ਕੇਵਲ ਖ਼ਬਰਾਂ ਦੇ ਚੈਨਲ ਹੋਣ ਦਾ ਦਾਅਵਾ ਕਰਦੇ ਹਨ, ਪਰ ਹਕੀਕਤ ਵਿੱਚ ਅਜਿਹਾ ਨਹੀਂ ਹੈ। ਇੱਕ ਦੂਜੇ ਤੋਂ ਵੱਧ ਕੇ ਸਭ ਤੋਂ ਪਹਿਲਾਂ ਖ਼ਬਰ ਨੂੰ ਲੋਕਾਂ ਤਕ ਪਹੁੰਚਾਉਣ ਅਤੇ ਹਰ ਤਰ੍ਹਾਂ ਦੇ ਵਰਤਾਰਿਆਂ ਦੀ ਤਹਿ ਤਕ ਜਾਣ ਦੇ ਦਾਅਵੇ ਕਰਨ ਵਾਲੇ ਕਈ ਅਜਿਹੇ ਚੈਨਲ ਵੀ ਹਨ ਜਿਨ੍ਹਾਂ ਤੇ ਸਵੇਰੇ ਸਵੇਰੇ ਜੋਤਿਸ਼, ਹੱਥ ਰੇਖਾ, ਵਸਤੂ ਸ਼ਾਸਤਰ, ਅੰਕ ਮਾਹਿਰ ਅਤੇ ਹੋਰ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਅਜਿਹੇ ਅਖੌਤੀ ਮਾਹਿਰ ਆਪਣਾ ਸੌਦਾ ਲੋਕਾਂ ਨੂੰ ਵੇਚਦੇ ਹਨ। ਜਿਹੜੇ ਟੀਵੀ ਚੈਨਲ ਸਵੇਰੇ ਸਵੇਰੇ ਅੰਧਵਿਸ਼ਵਾਸ ਦਾ ਪ੍ਰਚਾਰ ਕਰ ਰਹੇ ਹੁੰਦੇ ਹਨ, ਇਹੋ ਚੈਨਲ ਦਿਨ ਚੜ੍ਹਨ ਸਾਰ ਜਨਤਾ ਦੇ ਝੰਡਾਬਰਦਾਰ ਹੋਣ ਦਾ ਝੰਡਾ ਚੁੱਕ ਲੈਂਦੇ ਹਨ। ਹਕੀਕਤ ਇਹ ਹੈ ਕਿ ਸ਼ੋਸ਼ੇਬਾਜ ਖ਼ਬਰਾਂ ਵਿੱਚ ਸ਼ੋਸ਼ੇਬਾਜ ਸਦਾ ਅੱਗੇ ਰਹਿੰਦੇ ਹਨ ਅਤੇ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜੀਆਂ ਮੁਸ਼ਕਲਾਂ ਸਮੱਸਿਆਵਾਂ ਪਿੱਛੇ ਧਰੀਆਂ ਧਰਾਈਆਂ ਰਹਿ ਜਾਂਦੀਆਂ ਹਨ। ਬਹੁਤੀ ਵਾਰ ਜਦੋਂ ਕੋਈ ਖ਼ਬਰ ਨਹੀਂ ਵੀ ਹੁੰਦੀ, ਖ਼ਬਰ ਪੈਦਾ ਕਰ ਲਈ ਜਾਂਦੀ ਹੈ। ਜਦੋਂ ਵਾਰ ਵਾਰ ਐਂਕਰ ਬੋਲਦਾ ਹੈ ਆਜ ਕੀ ਸਭ ਸੇ ਬੜੀ ਖ਼ਬਰ ਹਮ ਆਪ ਕੋ ਦਿਖਾਨੇ ਜਾ ਰਹੇ ਹੈਂ ਆਜ ਕੀ ਸਬਸੇ ਬੜੀ ਖ਼ਬਰ ਕੁਝ ਸਮਾਂ ਪਹਿਲਾਂ ਇਸ ਤਰ੍ਹਾਂ ਦੇ ਵਾਕ ਸੁਣ ਕੇ ਆਮ ਲੋਕ ਚੌਂਕ ਜਾਂਦੇ ਸਨ, ਪਰ ਹੁਣ ਅਜਿਹੇ ਵਾਕਾਂ ਨੂੰ ਹੈਰਾਨੀਜਨਕ ਢੰਗ ਨਾਲ ਨਹੀਂ ਲਿਆ ਜਾਂਦਾ, ਇਹ ਆਮ ਗੱਲ ਹੋ ਗਈ ਹੈ। ਕਿਉਂਕਿ ਆਜ ਕੀ ਸਬ ਸੇ ਬੜੀ ਖ਼ਬਰ ਦਾ ਅਗਲਾ ਵਾਕ ਹੁੰਦਾ ਹੈ- ਚਾਂਦ ਨਿਕਲਾ, ਵਰਤ ਟੂਟਾ। ਕਈ ਵਾਰ ਕਿਸੇ ਐਕਟਰ ਜਾਂ ਕ੍ਰਿਕਟਰ ਨੂੰ ਜ਼ੁਕਾਮ ਲੱਗ ਜਾਣਾ ਵੀ ਵੱਡੀ ਖ਼ਬਰ ਬਣ ਜਾਂਦਾ ਹੈ। ਕਿਹੜੇ ਸੀਰੀਅਲ ਦੀ ਕਿਸ ਅਦਾਕਾਰ ਨੇ ਕਿਸ ਤਰ੍ਹਾਂ ਦੀ ਜੁੱਤੀ ਪਹਿਨੀ ਹੈ, ਇਹ ਵੀ ਹੁਣ ਅਹਿਮ ਖ਼ਬਰ ਹੈ। ਕਿਸੇ ਲੀਡਰ ਦਾ ਗਾਂ ਨੂੰ ਪੇੜਾ ਚਰਾਉਣਾ ਵੀ ਹੁਣ ਬੜੀ ਖ਼ਬਰ ਹੈ। ਕਿਹੜੇ ਧਰਮ ਅਸਥਾਨ ਵਿੱਚ ਕਿਸ ਤਰ੍ਹਾਂ ਦੀ ਭੇਟਾ ਚੜ੍ਹਾਉਣ ਨਾਲ ਕਿਸ ਤਰ੍ਹਾਂ ਦੀ ਕਿਰਪਾ ਪ੍ਰਾਪਤ ਹੁੰਦੀ ਹੈ, ਨੂੰ ਵੀ ਹੁਣ ਖ਼ਬਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਜਿਹੀਆਂ ਗੱਲਾਂ ਕਰਨ ਵਾਲੇ ਦੇਸ਼ ਦੇ ਆਮ ਲੋਕਾਂ ਦੀਆਂ ਔਕੜਾਂ, ਸਮੱਸਿਆਵਾਂ, ਦੁੱਖਾਂ-ਦਰਦਾਂ ਪ੍ਰਤੀ ਕੀ ਸੰਵੇਦਨਾ ਰੱਖਦੇ ਹਨ? ਟੀ ਵੀ ਚੈਨਲਾਂ ਤੇ ਹੋ ਰਹੀਆਂ ਜ਼ਿਆਦਾਤਰ ਬਹਿਸਾਂ ਵਿੱਚ ਹੁਣ ਜਾਣ-ਬੁੱਝ ਕੇ ਧਾਰਮਿਕ ਮਸਲਿਆਂ ਨੂੰ ਹਵਾ ਦਿੱਤੀ ਜਾ ਰਹੀ ਹੈ। ਵੱਖ-ਵੱਖ ਨੇਤਾਵਾਂ, ਧਰਮ ਗੁਰੂਆਂ, ਸੁਆਮੀਆਂ, ਮੌਲਵੀਆਂ ਨੂੰ ਮੰਦਰ ਮਸਜਿਦ, ਧਰਮ ਮਜ਼੍ਹਬ, ਜਾਤ ਪਾਤ ਦੇ ਨਾਮ ਤੇ ਇੱਕ ਦੂਜੇ ਨਾਲ ਤੂੰ ਤੂੰ-ਮੈਂ ਮੈਂ ਕਰਦਿਆਂ ਕਿਸੇ ਨਾ ਕਿਸੇ ਟੀ ਵੀ ਚੈਨਲ ਤੇ ਰੋਜ਼ ਵੇਖਿਆ ਜਾ ਸਕਦਾ ਹੈ। ਇੰਜ ਲੱਗਦਾ ਹੈ ਜਿਵੇਂ ਇਸ ਦੇਸ਼ ਵਿੱਚ ਹੋਰ ਸਭ ਮਸਲੇ ਹੱਲ ਹੋ ਗਏ ਹੋਣ ਅਤੇ ਇੱਕੋ ਧਰਮ ਕਰਮ ਨਾਲ ਜੁੜੀਆਂ ਗਤੀਵਿਧੀਆਂ ਹੀ ਵੱਡਾ ਮਸਲਾ ਹਨ ਜਿਸ ਨੂੰ ਹੱਲ ਕੀਤਾ ਲੱਖਾਂ ਲੋਕ ਬੇਕਾਰੀ ਦੇ ਆਲਮ ਵਿੱਚ ਹਨ, ਇਨ੍ਹਾਂ ਸਬੰਧੀ ਕੋਈ ਪ੍ਰੋਗਰਾਮ ਨਹੀਂ ਹੈ। ਸਰਕਾਰੀ ਨੌਕਰੀਆਂ ਘਟ ਰਹੀਆਂ ਹਨ, ਪੜ੍ਹੇ-ਲਿਖੇ ਲੋਕ ਘੱਟ ਉਜਰਤਾਂ ਤੇ ਵੱਖ-ਵੱਖ ਕੰਪਨੀਆਂ/ਅਦਾਰਿਆਂ ਵਿੱਚ ਕੰਮ ਕਰਨ ਲਈ ਮਜਬੂਰ ਹਨ। ਇਨ੍ਹਾਂ ਪ੍ਰਤੀ ਨਿਊਜ਼ ਚੈਨਲਾਂ ਦੀ ਕੋਈ ਫਿਕਰਮੰਦੀ ਨਹੀਂ। ਬੜੀ ਤੇਜ਼ੀ ਨਾਲ ਸਿੱਖਿਆ ਦਾ ਨਿੱਜੀਕਰਨ ਹੋ ਰਿਹਾ ਹੈ। ਹਾਲਾਤ ਇਹ ਬਣ ਰਹੇ ਹਨ ਕਿ ਸਰਕਾਰੀ ਅਦਾਰਿਆਂ ਵਿੱਚ ਵੀ ਉੱਚ ਵਿੱਦਿਆ ਹਾਸਲ ਕਰਨੀ ਆਮ ਵਿਦਿਆਰਥੀਆਂ ਦੀ ਪਹੁੰਚ ਤੋਂ ਬਾਹਰ ਹੋ ਰਹੀ ਹੈ। ਵਾਤਾਵਰਣ ਬੜੀ ਤੇਜ਼ੀ ਨਾਲ ਪਲੀਤ ਹੋ ਰਿਹਾ ਹੈ। ਵੱਡੇ-ਵੱਡੇ ਸ਼ਹਿਰ ਬਿਮਾਰੀਆਂ ਦੇ ਵਾਹਕ ਬਣਦੇ ਜਾ ਰਹੇ ਹਨ। ਇਸ ਸਬੰਧੀ ਸਰਕਾਰਾਂ ਵਧਦੇ ਪ੍ਰਦੂਸ਼ਨ ਨੂੰ ਰੋਕਣ ਲਈ ਕਿਹੋ ਜਿਹੇ ਕਦਮ ਚੁੱਕ ਰਹੀਆਂ ਹਨ ਜਾਂ ਨਹੀਂ, ਇਸ ਸਬੰਧੀ ਕਿਸੇ ਚੈਨਲ ਤੇ ਕੋਈ ਬਹਿਸ ਨਹੀਂ ਹੋ ਰਹੀ। ਆਬਾਦੀ ਵਧ ਰਹੀ ਹੈ। ਦੇਸ਼ ਦੇ ਕੁਦਰਤੀ ਸਾਧਨਾਂ ਦਾ ਬੜੀ ਤੇਜ਼ੀ ਨਾਲ ਖਾਤਮਾ ਹੋ ਰਿਹਾ ਹੈ। ਕੱਚੇ ਤੇਲ ਦੀਆਂ ਆਲਮੀ ਮੰਡੀ ਵਿੱਚ ਕੀਮਤਾਂ ਕੀ ਹਨ ਅਤੇ ਅਸੀਂ ਦੇਸ਼ ਦੇ ਲੋਕ ਕਿਸ ਭਾਅ ਤੇਲ ਦੀ ਖ਼ਰੀਦ ਕਰਦੇ ਹਾਂ ਅਤੇ ਕਿਉਂ, ਸਬੰਧੀ ਕਿਸੇ ਚੈਨਲ ਤੇ ਕੋਈ ਬਹਿਸ ਨਹੀਂ ਹੁੰਦੀ। ਪਿਛਲੇ ਸਾਲ ਮਹਾਰਾਸ਼ਟਰ, ਮੱਧ ਪ੍ਰਦੇਸ਼, ਯੂਪੀ ਆਦਿ ਦੇ ਚਾਲੀ ਲੱਖ ਲੋਕ ਭਿਆਨਕ ਔੜ ਦੀ ਲਪੇਟ ਵਿੱਚ ਆ ਕੇ ਘਰ ਬਾਰ ਛੱਡਣ ਲਈ ਮਜਬੂਰ ਹੋ ਗਏ ਸਨ। ਪੂਰੀ ਦੁਨੀਆਂ ਦੇ ਟੀ ਵੀ ਚੈਨਲਾਂ ਨੇ ਇਸ ਭਿਆਨਕ ਤਰਾਸਦੀ ਨੂੰ ਦਿਖਾਇਆ ਸੀ। ਪਰ ਇਸ ਪ੍ਰਤੀ ਸਾਡੇ ਚੈਨਲਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਸੰਵੇਦਨਾ ਨਜ਼ਰ ਨਹੀਂ ਆ ਰਹੀ। ਇਨ੍ਹਾਂ ਇਲਾਕਿਆਂ ਵਿੱਚ ਦੁਬਾਰਾ ਅਜਿਹੀ ਸਥਿਤੀ ਨਾ ਉਤਪੰਨ ਹੋਏ, ਸਰਕਾਰਾਂ ਇਸ ਸਬੰਧੀ ਕੀ-ਕੀ ਅਤੇ ਕਿਹੋ ਜਿਹੇ ਕਦਮ ਉਠਾ ਰਹੀਆਂ ਹਨ - ਇਸ ਸਬੰਧੀ ਕੋਈ ਜਾਣਕਾਰੀ ਰਾਜਨੀਤਕ ਗਲਿਆਰਿਆਂ ਵਿੱਚ ਵੱਖ-ਵੱਖ ਮੁਸ਼ਕਲਾਂ ਸਮੱਸਿਆਵਾਂ ਵਿੱਚ ਘਿਰੇ ਬਹੁਗਿਣਤੀ ਲੋਕਾਂ ਨੂੰ ਵਰਗਲਾਉਣ ਦੀ ਕਵਾਇਦ ਚੱਲਦੀ ਅਸੀਂ ਦੇਖਦੇ ਹਾਂ। ਜਿਵੇਂ ਲੋਕ ਰੁਜ਼ਗਾਰ ਮੰਗਦੇ ਹਨ, ਉਨ੍ਹਾਂ ਨੂੰ ਸਸਤਾ ਤਾਜ਼ਾਤਰੀਨ ਖ਼ਬਰਾਂ ਸੁਣਾਉਣੀਆਂ ਅਤੇ ਦਿਖਾਉਣੀਆਂ ਹੁਣ ਬੜਾ ਵੱਡਾ ਕਾਰੋਬਾਰ ਬਣ ਗਿਆ ਹੈ। ਮੀਡੀਆ ਦਾ ਕੰਮ ਕੇਵਲ ਜਾਣਕਾਰੀਆਂ ਦੇਣਾ ਹੀ ਨਹੀਂ ਹੁੰਦਾ ਬਲਕਿ ਖ਼ਬਰਾਂ ਦੇ ਪਿੱਛੇ ਛੁਪੀਆਂ ਹਕੀਕਤਾਂ ਅਤੇ ਕਾਰਨਾਂ ਨੂੰ ਵੀ ਲੋਕਾਂ ਸਾਹਮਣੇ ਉਜਾਗਰ ਕਰਨਾ ਹ