ਮਨੁੱਖ ਦਾ ਇੱਕ ਥਾਂ ਤੋਂ ਦੂਜੀ ਥਾਂ ਉਪਰ ਪੱਕਾ ਟਿਕਾਣਾ ਬਣਾਉਣ ਖ਼ਾਤਰ ਜਾਣਾ ਪਰਵਾਸ ਅਖਵਾਉਂਦਾ ਹੈ। ਇਹ ਇੱਕ ਦੇਸ਼ ਤੋਂ ਦੂਜੇ ਦੇਸ਼ ਵੱਲ ਲੰਮੀਆਂ ਦੂਰੀਆਂ ਜਾਂ ਛੋਟੀਆਂ ਦੂਰੀਆਂ ਤੈਅ ਕਰਨਾ ਹੋ ਸਕਦਾ ਹੈ। ਪਰਵਾਸ ਪਰਿਵਾਰ ਸਮੇਤ ਜਾਂ ਪਰਿਵਾਰ ਤੋਂ ਬਿਨਾਂ ਇਕੱਲੇ ਮਨੁੱਖ ਦਾ ਹੋ ਸਕਦਾ ਹੈ। ਅੰਦਰੂਨੀ ਪਰਵਾਸ ਕਿਸੇ ਦੇਸ਼ ਅੰਦਰ ਇੱਕ ਥਾਂ ਤੋਂ ਦੂਜੀ ਥਾਂ ਹੁੰਦਾ ਹੈ, ਪਰ ਖਾਨਾਬਦੋਸ਼ ਜਾਂ ਵਣਜਾਰੇ ਲੋਕਾਂ ਦਾ ਇੱਕ ਤੋਂ ਦੂਜੀ ਥਾਂ ਜਾਣਾ ਪਰਵਾਸ ਨਹੀਂ ਹੁੰਦਾ ਕਿਉਂ ਜੋ ਉਹ ਆਪਣੇ ਜਾਂ ਆਪਣੇ ਜਾਨਵਰਾਂ ਲਈ ਭੋਜਨ ਦੀ ਭਾਲ ਵਿੱਚ ਅਕਸਰ ਥਾਂ ਬਦਲਦੇ ਰਹਿੰਦੇ ਹਨ। ਮੌਸਮ ਮੁਤਾਬਿਕ ਭੋਜਨ ਦੀ ਉਪਲੱਬਧਤਾ ਵਿੱਚ ਫ਼ਰਕ ਪੈਂਦਾ ਹੀ ਰਹਿੰਦਾ ਹੈ। ਪਰਵਾਸ ਦਾ ਕੋਈ ਵੀ ਕਾਰਨ ਹੋ ਸਕਦਾ ਹੈ। ਆਮ ਤੌਰ ਤੇ ਘੱਟ ਵਿਕਸਤ ਦੇਸ਼ਾਂ ਤੋਂ ਵਧੇਰੇ ਵਿਕਸਤ ਦੇਸ਼ਾਂ ਵੱਲ ਮਜ਼ਦੂਰੀ ਲਈ ਪਰਵਾਸ ਕੀਤਾ ਜਾਂਦਾ ਹੈ। ਵਧੇਰੇ ਕਮਾਈ ਕਰ ਕੇ ਆਪਣੇ ਖ਼ਰਚਿਆਂ ਨੂੰ ਸੀਮਿਤ ਕਰ ਕੇ ਬੱਚਤ ਕੀਤੀ ਜਾਂਦੀ ਹੈ। ਇਹ ਬਚਾਈ ਹੋਈ ਰਕਮ ਪਿੱਛੇ ਆਪਣੇ ਦੇਸ਼ ਵਿੱਚ ਰਹਿੰਦੇ ਪਰਿਵਾਰ ਦੇ ਆਰਥਿਕ ਸੁਧਾਰ ਲਈ ਭੇਜੀ ਜਾਂਦੀ ਹੈ ਤਾਂ ਜੋ ਪਰਿਵਾਰ ਦੇ ਬਾਕੀ ਮੈਂਬਰ ਆਪਣਾ ਜੀਵਨ ਪੱਧਰ ਸੁਧਾਰ ਸਕਣ। ਉਨ੍ਹਾਂ ਨੂੰ ਕੰਮ ਸ਼ੁਰੂ ਕਰਨ ਲਈ ਰਕਮ ਦਿੱਤੀ ਜਾਂਦੀ ਹੈ ਤਾਂ ਜੋ ਬੇਰੁਜ਼ਗਾਰ ਨਾ ਰਹਿ ਕੇ ਕੰਮ ਵਿੱਚ ਲੱਗ ਜਾਣ ਤੇ ਪਰਿਵਾਰ ਦੀ ਦਸ਼ਾ ਸੁਧਰ ਜਾਵੇ। ਉਚੇਰੀ ਪੜ੍ਹਾਈ ਕਰਨ ਅਤੇ ਪੜ੍ਹਾਈ ਉਪਰੰਤ ਕੰਮ ਲੱਭਣ ਖ਼ਾਤਰ ਵੀ ਪਰਵਾਸ ਕੀਤਾ ਜਾਂਦਾ ਰਿਹਾ ਹੈ। ਰੁਜ਼ਗਾਰ ਦੇ ਚੰਗੇ ਸਾਧਨਾਂ ਦੀ ਪ੍ਰਾਪਤੀ ਜਾਂ ਆਪਣਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਕੋਈ ਵਿਅਕਤੀ ਪਰਦੇਸ ਜਾ ਬੈਠਦਾ ਹੈ ਤਾਂ ਉਹ ਆਪਣੇ ਦੇਸ਼ ਵਾਸੀਆਂ ਲਈ ਪਰਦੇਸੀ ਹੋ ਜਾਂਦਾ ਹੈ। ਉਹ ਮੁੜ ਆਪਣੀ ਧਰਤੀ ਨਾਲ ਜੁੜ ਜਾਣ ਦੀ ਇੱਛਾ ਰੱਖਦਾ ਹੈ। ਉਸ ਦੀ ਇਹ ਲੋਚਾ ਆਪਣੇ ਘਰ ਪਰਿਵਾਰ ਅਤੇ ਜਨਮ ਭੂਮੀ ਨਾਲ ਮੋਹ ਕਾਰਨ ਹੁੰਦੀ ਹੈ। ਭਾਵੇਂ ਕੁਝ ਆਰਥਿਕ ਤੌਰ ਤੇ ਕਮਜ਼ੋਰ ਲੋਕ ਆਪਣੇ ਪਰਿਵਾਰਕ ਜੀਆਂ ਨੂੰ ਪਰਦੇਸ ਭੇਜਣ ਦੀ ਇੱਛਾ ਨਹੀਂ ਰੱਖਦੇ। ਉਹ ਆਪਣੀ ਔਲਾਦ ਦੇ ਪਰਵਾਸ ਨੂੰ ਤਰਜੀਹ ਨਾ ਦੇ ਕੇ ਆਪਣੇ ਖੰਭਾਂ ਹੇਠ ਹੀ ਰੱਖਣਾ ਪਸੰਦ ਕਰਦੇ ਹਨ। ਉਮਰ ਵਿੱਚ ਵਾਧਾ ਹੋਣ ਨਾਲ ਉਨ੍ਹਾਂ ਦੀ ਔਲਾਦ ਉਪਰ ਨਿਰਭਰਤਾ ਦਾ ਪੱਧਰ ਬਦਲਦਾ ਰਹਿੰਦਾ ਹੈ। ਉਨ੍ਹਾਂ ਦੀਆਂ ਮੋਹ ਮਾਇਆ ਦੀਆਂ ਤੰਦਾਂ ਪਰਦੇਸ ਜਾਣ ਤੋਂ ਰੋਕਦੀਆਂ ਹੀ ਰਹਿੰਦੀਆਂ ਹਨ। ਭਾਰਤ ਦੇ ਲੋਕਾਂ ਵੱਲੋਂ ਵੀ ਵਿਦੇਸ਼ ਜਾਣ ਦਾ ਮੁੱਖ ਕਾਰਨ ਆਰਥਿਕ ਹੀ ਸੀ। ਦੱਖਣ ਦੇ ਗ਼ਰੀਬ ਤਾਮਿਲ ਅਤੇ ਮਲਿਆਲੀ ਕਾਮਿਆਂ ਨੇ ਖੇਤ ਮਜ਼ਦੂਰਾਂ ਦੇ ਤੌਰ ਤੇ ਬਰਤਾਨਵੀ ਹਕੂਮਤ ਹੇਠਲੇ ਏਸ਼ਿਆਈ ਅਤੇ ਅਫਰੀਕੀ ਦੇਸ਼ਾਂ ਵਿੱਚ ਪਰਵਾਸ ਕੀਤਾ ਸੀ। ਉਨ੍ਹਾਂ ਨੇ ਪੰਜਾਬੀਆਂ ਵਾਂਗ ਅਮਰੀਕਾ ਜਿਹੇ ਵਿਕਸਤ ਸਰਮਾਏਦਾਰੀ ਮੁਲਕ ਜਾਂ ਕੈਨੇਡਾ ਦੀ ਬਰਤਾਨਵੀ ਬਸਤੀ ਵੱਲ ਵਹੀਰਾਂ ਨਹੀਂ ਘੱਤੀਆਂ ਸਨ। ਉਨ੍ਹੀਵੀਂ ਸਦੀ ਦੇ ਮਗਰਲੇ ਅੱਧ ਦੌਰਾਨ ਵਧੇ ਹੋਏ ਟੈਕਸਾਂ, ਆਬਿਆਨੇ ਜਾਂ ਜ਼ਮੀਨ ਦੀ ਵੰਡ ਹੋਣ ਅਤੇ ਸ਼ਾਹੂਕਾਰਾਂ ਦੇ ਕਰਜ਼ਿਆਂ ਕਾਰਨ ਪੰਜਾਬੀ ਕਿਰਸਾਨੀ ਦੀ ਮਾਇਕ ਹਾਲਤ ਵਿੱਚ ਵਿਗਾੜ ਆ ਗਿਆ ਸੀ। ਵਿਗਾੜ ਦੇ ਕਾਰਨਾਂ ਦੀ ਵਿਸਥਾਰਤ ਸਮੀਖਿਆ ਕਰਨ ਤੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਮੁੱਖ ਕਾਰਨਾਂ ਵਿੱਚ 1860 ਵਿੱਚ ਅੰਗਰੇਜ਼ਾਂ ਵੱਲੋਂ ਕੀਤੇ ਗਏ ਜ਼ਮੀਨੀ ਬੰਦੋਬਸਤ, ਜ਼ਮੀਨੀ ਮਾਲੀਏ ਦੀ ਨਕਦ ਅਦਾਇਗੀ, ਜ਼ਮੀਨ ਵੇਚਣ ਅਤੇ ਖ਼ਰੀਦਣ ਦੇ ਅਧਿਕਾਰ ਸ਼ਾਮਲ ਹਨ। ਵਾਹੀਵਾਨਾਂ ਲਈ ਇਹ ਬਹੁਤ ਹੀ ਨੁਕਸਾਨਦਾਇਕ ਸਾਬਿਤ ਹੋਏ। ਕੱਪੜਾ ਅਤੇ ਖੇਤੀ ਦੇ ਸੰਦ ਬਣਾ ਕੇ ਰੋਜ਼ੀ ਰੋਟੀ ਦਾ ਜੁਗਾੜ ਕਰਨ ਵਾਲੇ ਪੇਂਡੂ ਦਸਤਕਾਰ ਬਰਤਾਨੀਆ ਦੇ ਕਾਰਖਾਨਿਆਂ ਤੇ ਮਸ਼ੀਨਾਂ ਵਿੱਚ ਬਣੇ ਮਾਲ ਦਾ ਮੁਕਾਬਲਾ ਨਾ ਕਰ ਸਕੇ। ਮਜਬੂਰੀ ਵਿੱਚ ਉਨ੍ਹਾਂ ਨੂੰ ਵੀ ਖੇਤੀ ਦੇ ਕੰਮ ਉਪਰ ਨਿਰਭਰ ਹੋਣਾ ਪਿਆ। ਸਿੱਟੇ ਵਜੋਂ 1872-73 ਤੋਂ 1902-03 ਤਕ ਵੀਹ ਸਾਲਾਂ ਵਿੱਚ ਮੁਜਾਰਿਆਂ ਦੀ ਗਿਣਤੀ ਵਧ ਕੇ ਪੰਜ ਗੁਣਾ ਹੋ ਗਈ ਅਤੇ ਪ੍ਰਤੀ ਹਲ ਹੇਠ ਰਕਬਾ 8 ਤੋਂ 12 ਏਕੜ ਦੀ ਥਾਂ 3 ਤੋਂ 8 ਏਕੜ ਹੋ ਗਿਆ। ਜ਼ਮੀਨਾਂ ਘੱਟ ਹੋਣ ਕਾਰਨ ਮਾਲਕਾਂ ਲਈ ਮਾਲੀਆ ਤਾਰਨ ਦੀ ਔਕੜ ਹੋ ਗਈ। ਉਹ ਹੌਲੀ ਹੌਲੀ ਕਰਜ਼ੇ ਹੇਠ ਦਬਦੇ ਗਏ ਅਤੇ ਜ਼ਮੀਨ ਨੂੰ ਸ਼ਾਹੂਕਾਰਾਂ ਕੋਲ ਵੇਚ ਕੇ ਹੋਰ ਰੁਜ਼ਗਾਰ ਲੱਭਣ ਲਈ ਮਜਬੂਰ ਹੋ ਗਏ। ਪੈਦਾਵਾਰ ਘੱਟ ਹੋਣ ਕਾਰਨ ਕਰਜ਼ੇ ਦੀ ਅਦਾਇਗੀ ਨਾ ਹੋ ਸਕੀ ਅਤੇ ਸ਼ਾਹੂਕਾਰ ਜ਼ਮੀਨ ਉਪਰ ਕਬਜ਼ਾ ਕਰਨ ਲੱਗ ਪਏ। ਉਨ੍ਹਾਂ ਕੋਲ ਜ਼ਮੀਨ ਗਹਿਣੇ ਕਰਨ ਜਾਂ ਵੇਚਣ ਤੋਂ ਬਿਨਾਂ ਕੋਈ ਚਾਰਾ ਨਾ ਰਿਹਾ। ਮਨੁੱਖ ਦਾ ਇੱਕ ਥਾਂ ਤੋਂ ਦੂਜੀ ਥਾਂ ਉਪਰ ਪੱਕਾ ਟਿਕਾਣਾ ਬਣਾਉਣ ਖ਼ਾਤਰ ਜਾਣਾ ਪਰਵਾਸ ਅਖਵਾਉਂਦਾ ਹੈ। ਇਹ ਇੱਕ ਦੇਸ਼ ਤੋਂ ਦੂਜੇ ਦੇਸ਼ ਵੱਲ ਲੰਮੀਆਂ ਦੂਰੀਆਂ ਜਾਂ ਛੋਟੀਆਂ ਦੂਰੀਆਂ ਤੈਅ ਕਰਨਾ ਹੋ ਸਕਦਾ ਹੈ। ਪਰਵਾਸ ਪਰਿਵਾਰ ਸਮੇਤ ਜਾਂ ਪਰਿਵਾਰ ਤੋਂ ਬਿਨਾਂ ਇਕੱਲੇ ਮਨੁੱਖ ਦਾ ਹੋ ਸਕਦਾ ਹੈ। ਅੰਦਰੂਨੀ ਪਰਵਾਸ ਕਿਸੇ ਦੇਸ਼ ਅੰਦਰ ਇੱਕ ਥਾਂ ਤੋਂ ਦੂਜੀ ਥਾਂ ਹੁੰਦਾ ਹੈ, ਪਰ ਖਾਨਾਬਦੋਸ਼ ਜਾਂ ਵਣਜਾਰੇ ਲੋਕਾਂ ਦਾ ਇੱਕ ਤੋਂ ਦੂਜੀ ਥਾਂ ਜਾਣਾ ਪਰਵਾਸ ਨਹੀਂ ਹੁੰਦਾ ਕਿਉਂ ਜੋ ਉਹ ਆਪਣੇ ਜਾਂ ਆਪਣੇ ਜਾਨਵਰਾਂ ਲਈ ਭੋਜਨ ਦੀ ਭਾਲ ਵਿੱਚ ਅਕਸਰ ਥਾਂ ਬਦਲਦੇ ਰਹਿੰਦੇ ਹਨ। ਮੌਸਮ ਮੁਤਾਬਿਕ ਭੋਜਨ ਦੀ ਉਪਲੱਬਧਤਾ ਵਿੱਚ ਫ਼ਰਕ ਪੈਂਦਾ ਹੀ ਰਹਿੰਦਾ ਹੈ। ਪਰਵਾਸ ਦਾ ਕੋਈ ਵੀ ਕਾਰਨ ਹੋ ਸਕਦਾ ਹੈ। ਆਮ ਤੌਰ ਤੇ ਘੱਟ ਵਿਕਸਤ ਦੇਸ਼ਾਂ ਤੋਂ ਵਧੇਰੇ ਵਿਕਸਤ ਦੇਸ਼ਾਂ ਵੱਲ ਮਜ਼ਦੂਰੀ ਲਈ ਪਰਵਾਸ ਕੀਤਾ ਜਾਂਦਾ ਹੈ। ਵਧੇਰੇ ਕਮਾਈ ਕਰ ਕੇ ਆਪਣੇ ਖ਼ਰਚਿਆਂ ਨੂੰ ਸੀਮਿਤ ਕਰ ਕੇ ਬੱਚਤ ਕੀਤੀ ਜਾਂਦੀ ਹੈ। ਇਹ ਬਚਾਈ ਹੋਈ ਰਕਮ ਪਿੱਛੇ ਆਪਣੇ ਦੇਸ਼ ਵਿੱਚ ਰਹਿੰਦੇ ਪਰਿਵਾਰ ਦੇ ਆਰਥਿਕ ਸੁਧਾਰ ਲਈ ਭੇਜੀ ਜਾਂਦੀ ਹੈ ਤਾਂ ਜੋ ਪਰਿਵਾਰ ਦੇ ਬਾਕੀ ਮੈਂਬਰ ਆਪਣਾ ਜੀਵਨ ਪੱਧਰ ਸੁਧਾਰ ਸਕਣ। ਉਨ੍ਹਾਂ ਨੂੰ ਕੰਮ ਸ਼ੁਰੂ ਕਰਨ ਲਈ ਰਕਮ ਦਿੱਤੀ ਜਾਂਦੀ ਹੈ ਤਾਂ ਜੋ ਬੇਰੁਜ਼ਗਾਰ ਨਾ ਰਹਿ ਕੇ ਕੰਮ ਵਿੱਚ ਲੱਗ ਜਾਣ ਤੇ ਪਰਿਵਾਰ ਦੀ ਦਸ਼ਾ ਸੁਧਰ ਜਾਵੇ। ਉਚੇਰੀ ਪੜ੍ਹਾਈ ਕਰਨ ਅਤੇ ਪੜ੍ਹਾਈ ਉਪਰੰਤ ਕੰਮ ਲੱਭਣ ਖ਼ਾਤਰ ਵੀ ਪਰਵਾਸ ਕੀਤਾ ਜਾਂਦਾ ਰਿਹਾ ਹੈ। ਰੁਜ਼ਗਾਰ ਦੇ ਚੰਗੇ ਸਾਧਨਾਂ ਦੀ ਪ੍ਰਾਪਤੀ ਜਾਂ ਆਪਣਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਕੋਈ ਵਿਅਕਤੀ ਪਰਦੇਸ ਜਾ ਬੈਠ