Typing Test

10:00

ਬ੍ਰਿਟਿਸ਼ਾਂ ਵੱਲੋਂ ਭਾਰਤ ਵਿੱਚੋਂ ਕੱਚਾ ਮਾਲ ਸਸਤੇ ਭਾਅ ਖ਼ਰੀਦ ਕੇ ਆਪਣੇ ਦੇਸ਼ ਲਿਜਾਇਆ ਜਾਂਦਾ ਸੀ ਅਤੇ ਉੱਥੋਂ ਤਿਆਰ ਮਾਲ ਭਾਰਤ ਵਿੱਚ ਮਹਿੰਗੇ ਭਾਅ ਵੇਚਿਆ ਜਾਂਦਾ ਸੀ। ਇਸ ਤਰ੍ਹਾਂ ਭਾਰਤੀ ਦੂਹਰੀ ਲੁੱਟ ਦਾ ਸ਼ਿਕਾਰ ਸਨ। ਪ੍ਰਾਪਤ ਵਸਤਾਂ ਦਾ ਮਿਆਰੀ ਹੋਣਾ ਵੀ ਜ਼ਰੂਰੀ ਨਹੀਂ ਸੀ। ਕੱਚੇ ਮਾਲ ਦੀ ਖ਼ਰੀਦ ਜਾਂ ਤਿਆਰ ਮਾਲ ਦੀ ਵੇਚ ਸਮੇਂ ਸ਼ਰਤਾਂ ਵੀ ਬਰਤਾਨਵੀ ਹਕੂਮਤ ਵੱਲੋਂ ਹੀ ਤੈਅ ਕੀਤੀਆਂ ਜਾਂਦੀਆਂ ਸਨ ਅਤੇ ਭਾਰਤੀਆਂ ਨੂੰ ਮਨਜ਼ੂਰ ਕਰਨੀਆਂ ਪੈਂਦੀਆਂ ਸਨ। ਘਟੀਆਂ ਕਿਸਮ ਦੀਆਂ ਵਸਤਾਂ ਵਰਤਣ ਕਾਰਨ ਹੈਜ਼ਾ, ਪਲੇਗ ਆਦਿ ਬਿਮਾਰੀਆਂ ਫੈਲ ਰਹੀਆਂ ਸਨ। ਇਨ੍ਹਾਂ ਬਿਮਾਰੀਆਂ ਕਾਰਨ ਮੌਤਾਂ ਦੀ ਗਿਣਤੀ ਦਾ ਹਿਸਾਬ ਰੱਖਣਾ ਵੀ ਮੁਸ਼ਕਿਲ ਹੀ ਸੀ। ਅਖ਼ਬਾਰੀ ਰਿਪੋਰਟਾਂ ਮੁਤਾਬਿਕ 50 ਮਹੀਨਿਆਂ ਵਿੱਚ ਇਨ੍ਹਾਂ ਬਿਮਾਰੀਆਂ ਕਾਰਨ ਲਗਭਗ ਮਨੁੱਖੀ ਜਾਨਾਂ ਚਲੀਆਂ ਗਈਆਂ ਸਨ। ਲੋਕ ਭੁੱਖੇ ਮਰ ਰਹੇ ਸਨ, ਪਰ ਸਰਕਾਰ ਇਸ ਸਭ ਤੋਂ ਬੇਖ਼ਬਰ ਖਾਧ ਵਸਤਾਂ ਬਰਾਮਦ ਕਰ ਰਹੀ ਸੀ। ਡਾਕਟਰ ਜੇ.ਜੇ. ਸੰਡਰਲੈਂਡ ਨੇ ਅੰਕੜਿਆਂ ਰਾਹੀਂ ਇਹ ਸਿੱਧ ਕੀਤਾ ਕਿ ਭਾਰਤ ਵਿੱਚ ਕਾਲ ਦਾ ਕਾਰਨ ਵਰਖਾ ਦੀ ਅਣਹੋਂਦ ਜਾਂ ਵਧੇਰੇ ਵਸੋਂ ਦੀ ਬਜਾਏ ਬ੍ਰਿਟਿਸ਼ ਸਰਕਾਰ ਵੱਲੋਂ ਅਪਣਾਈ ਆਰਥਿਕ ਨੀਤੀ ਅਤੇ ਭਾਰਤੀ ਸਨਅਤ ਦੀ ਤਬਾਹੀ ਕਾਰਨ ਪੈਦਾ ਹੋਈ ਭਿਆਨਕ ਗ਼ਰੀਬੀ ਸੀ। ਤਕਰੀਬਨ ਹਰ ਸਾਲ ਪੌਂਡ ਦੀ ਰਕਮ ਭਾਰਤ ਵਿੱਚੋਂ ਬਾਹਰ ਭੇਜੀ ਜਾਂਦੀ ਸੀ। ਸਵਾਮੀ ਅਭੇਦਾਨੰਦ ਨੇ ਆਪਣੀ ਕਿਤਾਬ ਭਾਰਤ ਤੇ ਓਹਦੇ ਲੋਕ ਵਿੱਚ ਲਿਖਿਆ ਸੀ ਕਿ ਭਾਰਤ ਨੇ ਇੰਗਲੈਂਡ ਦੇ ਕਰਜ਼ਿਆਂ ਉਪਰ 1900 ਵਿੱਚ ਪੌਂਡ ਵਿਆਜ ਭੇਜਿਆ ਸੀ ਤੇ ਇਹ ਰਕਮ ਹਰ ਸਾਲ ਵਧਦੀ ਹੀ ਜਾ ਰਹੀ ਸੀ। ਇਸ ਤੋਂ ਬਿਨਾਂ ਭਾਰਤ ਸਾਰੇ ਸਿਵਿਲ ਅਤੇ ਫ਼ੌਜੀ ਅਫ਼ਸਰਾਂ, ਵਿਸ਼ਾਲ ਸਥਾਈ ਫ਼ੌਜ, ਅਫ਼ਸਰਾਂ ਦੀਆਂ ਪੈਨਸ਼ਨਾਂ, ਲੰਡਨ ਵਿੱਚ ਭਾਰਤੀ ਸਰਕਾਰੀ ਇਮਾਰਤਾਂ ਤੇ ਘਰ ਦੇ ਕੰਮ-ਕਾਜ ਕਰਨ ਵਾਲੇ ਸਭ ਕਰਮਚਾਰੀਆਂ ਦੀਆਂ ਤਨਖ਼ਾਹਾਂ ਦੀ ਚੱਟੀ ਵੀ ਭਰਦਾ ਹੈ। 1910-11 ਲਈ ਸਰਕਾਰੀ ਆਮਦਨ ਵਿੱਚੋਂ ਕੁੱਲ ਪੌਂਡ ਦੇ ਖ਼ਰਚੇ ਦੀ ਵਸੂਲੀ ਕੀਤੀ ਗਈ ਸੀ ਜਿਸ ਵਿੱਚੋਂ ਪੌਂਡ ਇੰਗਲੈਂਡ ਵਿੱਚ ਘਰੇਲੂ ਖ਼ਰਚ ਲਈ ਦਿੱਤੇ ਗਏ ਸਨ। ਇਸ ਵਿੱਚ ਭਾਰਤ ਵਿੱਚ ਯੂਰੋਪੀਨ ਅਫ਼ਸਰਾਂ ਦੀ ਤਨਖ਼ਾਹ ਅਤੇ ਬੱਚਤ ਦੇ ਇੰਗਲੈਂਡ ਨੂੰ ਭੇਜੇ ਪੈਸੇ ਸ਼ਾਮਿਲ ਨਹੀਂ ਸਨ। ਭਾਰਤੀ ਸਰਕਾਰ ਲੋਕਾਂ ਕੋਲ ਬਚੇ ਥੋੜ੍ਹੇ ਬਹੁਤ ਪੈਸਿਆਂ ਨੂੰ ਵੀ ਨਿਚੋੜਨ ਦੀ ਨੀਅਤ ਨਾਲ ਸ਼ਰਾਬ ਅਤੇ ਅਫ਼ੀਮ ਦੀ ਤਸਕਰੀ ਨੂੰ ਵੀ ਉਤਸ਼ਾਹਿਤ ਕਰਦੀ ਸੀ। ਇਸ ਰਾਹੀਂ ਸਰਕਾਰ ਨੂੰ ਸ਼ਰਾਬ ਦੀਆਂ ਦੁਕਾਨਾਂ ਤੋਂ ਹੀ 90 ਲੱਖ ਡਾਲਰ ਮਿਲ ਜਾਂਦੇ ਸਨ। ਯੂਐੱਸਏ ਦੇ ਬਰਾਇਨ ਨੇ ਭਾਰਤ ਦੀ ਗ਼ਰੀਬੀ ਬਾਰੇ ਕਿਹਾ ਹੈ ਕਿ ਹਰ ਸਾਲ ਟੈਕਸਾਂ ਰਾਹੀਂ ਇਕੱਠੀ ਕੀਤੀ ਕੁੱਲ ਰਕਮ ਦਾ 40 ਫ਼ੀਸਦੀ ਭਾਗ ਜ਼ਮੀਨ ਤੋਂ ਹੀ ਇਕੱਠਾ ਕੀਤਾ ਜਾਂਦਾ ਹੈ ਤੇ ਟੈਕਸਾਂ ਦੀ ਦਰ ਇੰਨੀ ਹੈ ਕਿ ਫ਼ਸਲਾਂ ਚੰਗੀਆਂ ਵੀ ਹੋ ਜਾਣ ਤਾਂ ਵੀ ਕਿਸਾਨ ਇੰਨੀ ਬੱਚਤ ਨਹੀਂ ਕਰ ਸਕਦੇ ਕਿ ਮੰਦੀ ਫ਼ਸਲ ਸਮੇਂ ਰੱਜ ਕੇ ਰੋਟੀ ਖਾ ਸਕਣ। ਕੁੱਲ ਕਰ ਦਾ 10 ਫ਼ੀਸਦੀ ਹਿੱਸਾ ਲੂਣ ਤੋਂ ਇਕੱਠਾ ਕੀਤਾ ਜਾਂਦਾ ਹੈ ਜੋ ਹਰ ਪੌਂਡ ਮਗਰ 5-8 ਸੈਂਟ ਹੈ। ਇਹ ਲੂਣ ਦੀ ਮੁੱਢਲੀ ਕੀਮਤ ਦੇ ਟਾਕਰੇ ਭਾਰੀ ਨਹੀਂ ਹੈ, ਪਰ ਗ਼ਰੀਬਾਂ ਲਈ ਇਹੀ ਬਹੁਤ ਬੋਝਲ ਹੋ ਜਾਂਦਾ ਹੈ। ਭਾਰਤ ਵਿੱਚ ਲੋਕਾਂ ਦੀ ਗ਼ਰੀਬੀ ਅਤਿ ਦੀ ਹੱਦ ਤਕ ਦੁਖਦਾਈ ਹੈ ਕਿ ਕਰੋੜਾਂ ਲੋਕ ਹਰ ਵੇਲੇ ਹੀ ਭੁੱਖਮਰੀ ਦੀ ਕਗਾਰ ਤੇ ਖਲੋਤੇ ਰਹਿੰਦੇ ਹਨ। ਜਨਵਰੀ 1914 ਵਿੱਚ ਬਰਤਾਨਵੀ ਨਾਗਰਿਕ ਸਰ ਜੌਹਨ ਰੌਬਰਟਸ ਨੇ ਆਖਿਆ ਸੀ: ਹਿੰਦੁਸਤਾਨ ਨੇ ਸਾਨੂੰ ਕੀ ਕੀ ਲਾਭ ਪਹੁੰਚਾਏ? ਪਹਿਲਾ ਇਹ ਕਿ ਇਸ ਨੇ ਇੱਕ ਛੋਟੇ ਜਿਹੇ ਟਾਪੂ ਇੰਗਲੈਂਡ ਨੂੰ ਵਧ ਕੇ ਸੰਸਾਰ ਦੀ ਸਭ ਤੋਂ ਵੱਡੀ ਸਲਤਨਤ ਬਣਾਇਆ ਤੇ ਇਸ ਨੂੰ ਸਿਆਣਪ, ਸ਼ਕਤੀ ਅਤੇ ਖ਼ੁਸ਼ੀ ਪ੍ਰਦਾਨ ਕੀਤੀ। ਸਾਰੀਆਂ ਰੈਜੀਮੈਂਟਾਂ ਹਿੰਦੁਸਤਾਨ ਵਿੱਚੋਂ ਹੀ ਬਣਾਈਆਂ ਗਈਆਂ। ਸਮੁੰਦਰੀ ਜਹਾਜ਼ ਭਾਰਤ ਵਿੱਚੋਂ ਲਿਆਂਦੀ ਦੌਲਤ ਨਾਲ ਤਿਆਰ ਕੀਤੇ ਗਏ। ਜੇ ਭਾਰਤ ਨਾ ਹੁੰਦਾ ਤਾਂ ਇੰਗਲੈਂਡ ਨੂੰ ਅੱਜ ਕਿਸੇ ਨਹੀਂ ਸੀ ਜਾਣਦੇ ਹੋਣਾ। ਐਡਨਬਰਾ, ਚੇਲਤਨਹੋਮ ਅਤੇ ਬਾਬ ਦੇ ਸ਼ਹਿਰ ਭਾਰਤੀ ਧਨ ਨਾਲ ਹੀ ਉਸਾਰੇ ਗਏ ਹਨ। ਅਸੀਂ ਭਾਰਤੀ ਵਪਾਰੀਆਂ ਅਤੇ ਭਾਰਤੀ ਧਨ ਦੇ ਬਲਬੂਤੇ ਹੀ ਨੈਪੋਲੀਅਨ ਬੋਨਾਪਾਰਟ ਵਿਰੁੱਧ ਲੜਨ ਦੇ ਯੋਗ ਹੋ ਸਕੇ ਸਾਂ। ਸਿਰਫ਼ ਭਾਰਤੀ ਧਨ ਦੀ ਸਹਾਇਤਾ ਨਾਲ ਹੀ ਅਸੀਂ ਉਸ ਨੂੰ ਹਰਾਉਣ ਅਤੇ ਬੰਨ੍ਹ ਕੇ ਅੰਧ ਮਹਾਂਸਾਗਰ ਦੇ ਇੱਕ ਟਾਪੂ ਵਿੱਚ ਵਾੜ ਸਕੇ ਸਾਂ। ਇੰਗਲੈਂਡ ਨੂੰ ਇਹ ਫ਼ਾਇਦੇ ਹਿੰਦੁਸਤਾਨ ਨੇ ਹੀ ਪਹੁੰਚਾਏ ਸਨ, ਪਰ ਭਾਰਤੀ ਲੋਕਾਂ ਨੂੰ ਆਪਣੀ ਸ਼ਕਤੀ ਦਾ ਅਹਿਸਾਸ ਨਹੀਂ ਹੈ। ਬ੍ਰਿਟਿਸ਼ਾਂ ਵੱਲੋਂ ਭਾਰਤ ਵਿੱਚੋਂ ਕੱਚਾ ਮਾਲ ਸਸਤੇ ਭਾਅ ਖ਼ਰੀਦ ਕੇ ਆਪਣੇ ਦੇਸ਼ ਲਿਜਾਇਆ ਜਾਂਦਾ ਸੀ ਅਤੇ ਉੱਥੋਂ ਤਿਆਰ ਮਾਲ ਭਾਰਤ ਵਿੱਚ ਮਹਿੰਗੇ ਭਾਅ ਵੇਚਿਆ ਜਾਂਦਾ ਸੀ। ਇਸ ਤਰ੍ਹਾਂ ਭਾਰਤੀ ਦੂਹਰੀ ਲੁੱਟ ਦਾ ਸ਼ਿਕਾਰ ਸਨ। ਪ੍ਰਾਪਤ ਵਸਤਾਂ ਦਾ ਮਿਆਰੀ ਹੋਣਾ ਵੀ ਜ਼ਰੂਰੀ ਨਹੀਂ ਸੀ। ਕੱਚੇ ਮਾਲ ਦੀ ਖ਼ਰੀਦ ਜਾਂ ਤਿਆਰ ਮਾਲ ਦੀ ਵੇਚ ਸਮੇਂ ਸ਼ਰਤਾਂ ਵੀ ਬਰਤਾਨਵੀ ਹਕੂਮਤ ਵੱਲੋਂ ਹੀ ਤੈਅ ਕੀਤੀਆਂ ਜਾਂਦੀਆਂ ਸਨ ਅਤੇ ਭਾਰਤੀਆਂ ਨੂੰ ਮਨਜ਼ੂਰ ਕਰਨੀਆਂ ਪੈਂਦੀਆਂ ਸਨ। ਘਟੀਆਂ ਕਿਸਮ ਦੀਆਂ ਵਸਤਾਂ ਵਰਤਣ ਕਾਰਨ ਹੈਜ਼ਾ, ਪਲੇਗ ਆਦਿ ਬਿਮਾਰੀਆਂ ਫੈਲ ਰਹੀਆਂ ਸਨ। ਇਨ੍ਹਾਂ ਬਿਮਾਰੀਆਂ ਕਾਰਨ ਮੌਤਾਂ ਦੀ ਗਿਣਤੀ ਦਾ ਹਿਸਾਬ ਰੱਖਣਾ ਵੀ ਮੁਸ਼ਕਿਲ ਹੀ ਸੀ। ਅਖ਼ਬਾਰੀ ਰਿਪੋਰਟਾਂ ਮੁਤਾਬਿਕ 50 ਮਹੀਨਿਆਂ ਵਿੱਚ ਇਨ੍ਹਾਂ ਬਿਮਾਰੀਆਂ ਕਾਰਨ ਲਗਭਗ ਮਨੁੱਖੀ ਜਾਨਾਂ ਚਲੀਆਂ ਗਈਆਂ ਸਨ। ਲੋਕ ਭੁੱਖੇ ਮਰ ਰਹੇ ਸਨ, ਪਰ ਸਰਕਾਰ ਇਸ ਸਭ ਤੋਂ ਬੇਖ਼ਬਰ ਖਾਧ ਵਸਤਾਂ ਬਰਾਮਦ ਕਰ ਰਹੀ ਸੀ। ਡਾਕਟਰ ਜੇ.ਜੇ. ਸੰਡਰਲੈਂਡ ਨੇ ਅੰਕੜਿਆਂ ਰਾਹੀਂ ਇਹ ਸਿੱਧ ਕੀਤਾ ਕਿ ਭਾਰਤ ਵਿੱਚ ਕਾਲ ਦਾ ਕਾਰਨ ਵਰਖਾ ਦੀ ਅਣਹੋਂਦ ਜਾਂ ਵਧੇਰੇ ਵਸੋਂ ਦੀ ਬਜਾਏ ਬ੍ਰਿਟਿਸ਼ ਸਰਕਾਰ ਵੱਲੋਂ ਅਪਣਾਈ ਆਰਥਿਕ ਨੀਤੀ ਅਤੇ ਭਾਰਤੀ ਸਨਅਤ ਦੀ ਤਬਾਹੀ ਕਾਰਨ ਪੈਦਾ ਹੋਈ ਭਿਆਨਕ ਗ਼ਰੀਬੀ ਸੀ। ਤਕਰੀਬਨ ਹਰ ਸਾਲ ਪੌਂਡ ਦੀ ਰਕਮ ਭਾਰਤ ਵਿੱਚੋਂ ਬਾਹਰ ਭੇਜੀ ਜਾਂਦੀ ਸੀ। ਸਵਾਮੀ ਅਭੇਦਾਨੰਦ ਨੇ ਆਪਣੀ ਕਿਤਾਬ ਭਾਰਤ ਤੇ ਓਹਦੇ ਲੋਕ ਵਿੱਚ ਲਿਖਿਆ ਸੀ ਕਿ ਭਾਰਤ ਨੇ ਇੰਗਲੈਂਡ ਦੇ ਕਰਜ਼ਿਆਂ ਉਪਰ 1900 ਵਿੱਚ ਪੌਂਡ ਵਿਆਜ