Typing Test

10:00

ਜੇ ਕੋਈ ਇਨਸਾਨ ਤੁਹਾਡੇ ਮੁਸ਼ਕਲ ਸਮੇਂ ਤੁਹਾਡੀ ਧਨ ਨਾਲ ਮਦਦ ਕਰਦਾ ਹੈ ਤਾਂ ਤੁਸੀਂ ਉਸਦਾ ਧਨ ਮੋੜ ਕੇ ਉਸਦਾ ਕਰਜ ਉਤਾਰ ਸਕਦੇ ਹੋ ਪਰ ਜੇ ਤੁਹਾਡੇ ਮੁਸ਼ਕਲ ਸਮੇਂ ਕੋਈ ਇਨਸਾਨ ਆਪਣਾ ਸਮਾਂ ਲਾ ਕੇ ਹੱਥੀਂ ਤੁਹਾਡੀ ਸੇਵਾ ਕਰਦਾ ਹੈ ਤਾਂ ਉਸਦਾ ਸਮਾਂ ਤੁਸੀਂ ਕਦੀ ਉਸਨੂੰ ਵਾਪਸ ਨਹੀਂ ਮੋੜ ਸਕਦੇ। ਜੇ ਤੁਸੀਂ ਸੁਹਿਰਦ ਇਨਸਾਨ ਹੋ ਤਾਂ ਤੁਸੀਂ ਸਾਰੀ ਉਮਰ ਉਸਦੇ ਬਿਨਾ ਖਰੀਦ ਗੁਲਾਮ (ਕਰਜਦਾਰ) ਹੋ ਜਾਂਦੇ ਹੋ। ਤੁਸੀਂ ਉਸਦਾ ਇਹ ਅਹਿਸਾਨ ਕਦੀ ਨਹੀਂ ਉਤਾਰ ਸਕਦੇ। ਕਈ ਲੋਕ ਬਹੁਤ ਸੋਚਾਂ ਸੋਚਦੇ ਰਹਿੰਦੇ ਹਨ ਅਤੇ ਬਹੁਤ ਵੱਡੀਆਂ ਵੱਡੀਆਂ ਸਕੀਮਾਂ ਬਣਾਉਂਦੇ ਰਹਿੰਦੇ ਹਨ ਅਤੇ ਜ਼ਿੰਦਗੀ ਦਾ ਢੇਰ ਸਾਰਾ ਕੀਮਤੀ ਸਮਾਂ ਵਿਅਰਥ ਗਵਾ ਦਿੰਦੇ ਹਨ ਪਰ ਉਹ ਆਪਣੇ ਇਨ੍ਹਾਂ ਇਰਾਦਿਆਂ ਨੂੰ ਕਦੀ ਕ੍ਰਿਆਤਮਕ ਰੂਪ ਨਹੀਂ ਦੇ ਪਾਉਂਦੇ। ਜ਼ਿੰਦਗੀ ਖਿਆਲੀ ਪੁਲਾਉ ਬਣਾਉਂਦਿਆਂ ਹੀ ਗੁਜ਼ਰ ਜਾਂਦੀ ਹੈ। ਅੰਤ ਪਛਤਾਵੇ ਤੋਂ ਬਿਨਾ ਕੁਝ ਵੀ ਨਹੀਂ ਬਚਦਾ। ਫਿਰ ਉਹ ਲੋਕਾਂ ਅੱਗੇ ਫੜ੍ਹਾਂ ਮਾਰਦੇ ਹਨ-ਯਾਰ ਮੇਰੀ ਤਾਂ ਕਿਸਮਤ ਹੀ ਖਰਾਬ ਸੀ-ਜੇ ਇਹ ਹੋ ਜਾਂਦਾ ਤਾਂ ਮੈਂ ਅੋਹ ਕਰ ਦੇਣਾ ਸੀ-ਮੈਂ ਅੋਹ ਕਰ ਦੇਣਾ ਸੀ। ਯਾਦ ਰੱਖੋ ਕਿ ਤੁਸੀਂ ਆਪਣੀ ਕੀਮਤ ਇਸ ਗਲ ਤੋਂ ਆਂਕਦੇ ਹੋ ਕਿ ਤੁਸੀਂ ਕੀ ਕਰ ਸਕਦੇ ਹੋ ਪਰ ਦੁਨੀਆਂ ਤੁਹਾਡੀ ਕੀਮਤ ਇਸ ਗਲ ਤੋਂ ਆਂਕਦੀ ਹੈ ਕਿ ਤੁਸੀਂ ਕੀ ਕਰ ਕੇ ਦਿਖਾਇਆ ਹੈ। ਜੇ ਤੁਸੀਂ ਕਿਸੇ ਕੰਮ ਨੂੰ ਕਰਨ ਦਾ ਸੋਚ ਹੀ ਰਹੇ ਹੋ ਤਾਂ ਉਹ ਕੇਵਲ ਤੁਹਾਡਾ ਸਪੁਨਾ ਹੀ ਹੈ ਉਸਦੀ ਪੂਰਨਤਾ ਤੇ ਸਦਾ ਪ੍ਰਸ਼ਨ ਚਿਨ੍ਹ ਹੀ ਲਗਿਆ ਰਹੇਗਾ ਪਰ ਜੇ ਤੁਸੀਂ ਕੋਈ ਕੰਮ ਦ੍ਰਿੜ ਇਰਾਦੇ ਅਤੇ ਪੂਰੀ ਸਮਰਥਾ ਨਾਲ ਸ਼ੁਰੂ ਕਰ ਦਿੱਤਾ ਹੈ ਤਾ ਉਹ ਅਵਸ਼ ਪੂਰੀ ਹੋਣ ਦੀ ਸਮਰਥਾ ਰੱਖਦਾ ਹੈ। ਜੇ ਤੁਸੀਂ ਕਿਸੇ ਕਾਰਨ ਉਸ ਕੰਮ ਵਿਚ ਅਸਫਲ ਵੀ ਹੋ ਜਾਵੋ ਤਾਂ ਕੋਈ ਸ਼ਰਮ ਨਾ ਕਰੋ ਲੋਕਾਂ ਦੀ ਪ੍ਰਵਾਹ ਨਾ ਕਰੋ ਅਤੇ ਉਸ ਕੰਮ ਨੂੰ ਫਿਰ ਤੋਂ ਸ਼ੁਰੂ ਕਰੋ। ਅਸਫਲਤਾ ਹੀ ਸਫਲਤਾ ਦੀ ਪੌੜੀ ਹੈ। ਇਕ ਦਿਨ ਤੁਸੀਂ ਜਰੂਰ ਸਫਲ ਹੋਵੋਗੇ ਤੇ ਉਸ ਕੰਮ ਨੂੰ ਪੂਰਾ ਕਰ ਲਵੋਗੇ। ਤੁਸੀਂ ਸਮੇਂ ਦੇ ਹਰ ਸਕਿੰਟ ਦੀ ਕੀਮਤ ਸਮਝੋ ਇਸ ਤਰ੍ਹਾਂ ਹਜਾਰਾਂ ਘੰਟੇ ਤੁਹਾਡੀ ਸੋਚ ਮੁਤਾਬਕ ਕੰਮ ਕਰਨ ਲਈ ਤੁਹਾਡੇ ਪਾਸ ਹੋਣਗੇ। ਅਸੀਂ ਆਮ ਤੋਰ ਤੇ ਸਮੇਂ ਦੀ ਕਦਰ ਨਹੀਂ ਕਰਦੇ। ਕਿਧਰੇ ਵੀ ਜਾਣਾ ਹੋਵੇ ਤਾਂ ਅਸੀਂ ਸੋਚਦੇ ਹਾਂ –ਪੰਜ ਦਸ ਮਿੰਟ ਨਾਲ ਕੀ ਫਰਕ ਪੈਂਦਾ ਹੈ? ਇਤਨਾ ਕੁ ਲੇਟ ਤਾਂ ਚਲਦਾ ਹੀ ਹੈ।ਜੇ ਕੋਈ ਪ੍ਰੋਗਰਾਮ ਰੱਖਣਾ ਹੋਵੇ ਤਾਂ ਜਿਹੜਾ ਸਮਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ। ਉਸਤੋਂ ਘੰਟਾ ਅੱਧਾ ਘੰਟਾ ਬਾਅਦ ਹੀ ਪ੍ਰੋਗਰਾਮ ਸ਼ੁਰੂ ਕੀਤਾ ਜਾਂਦਾ ਹੈ। ਇਸ ਤਰ੍ਹਾਂ ਲੱਖਾਂ ਲੋਕਾਂ ਦਾ ਕੀਮਤੀ ਸਮਾਂ ਫਾਲਤੂ ਇੰਤਜਾਰ ਵਿਚ ਬਰਬਾਦ ਕਰ ਦਿੱਤਾ ਜਾਂਦਾ ਹੈ ਪਰ ਪ੍ਰਬੰਧਕਾਂ ਨੂੰ ਇਸਦਾ ਅਹਿਸਾਸ ਤੱਕ ਨਹੀਂ ਹੁੰਦਾ। ਸਮੇਂ ਦੀ ਕੀਮਤ ਸਾਨੂੰ ਸਮੇਂ ਦੇ ਗਜ਼ਜਰ ਜਾਣ ਤੋਂ ਬਾਅਦ ਹੋਏ ਨੁਕਸਾਨ ਤੋਂ ਹੀ ਪਤਾ ਚਲਦੀ ਹੈ। ਮੰਨ ਲਉ ਤੁਸੀਂ ਟ੍ਰੇਨ ਜਾਂ ਜਹਾਜ ਤੇ ਕਿਧਰੇ ਜਾਣਾ ਹੈ। ਤੁਸੀਂ ਆਦਤ ਅਨੁਸਾਰ ਸਟੇਸ਼ਨ ਤੇ ਜਾਂ ਹਵਾਈ ਅੱਡੇ ਤੇ ਕੁਝ ਮਿੰਟ ਲੇਟ ਪਹੁੰਚਦੇ ਹੋ। ਉੱਥੇ ਜਾ ਕੇ ਤੁਹਾਨੂੰ ਪਤਾ ਚਲਦਾ ਹੈ ਕਿ ਤੁਹਾਡੀ ਟ੍ਰੇਨ ਜਾਂ ਫਲਾਈਟ ਕੁਝ ਮਿੰਟ ਪਹਿਲਾਂ ਹੀ ਨਿਕਲ ਗਈ ਹੈ ਤਾਂ ਤੁਹਾਨੂੰ ਪਛਤਾਵਾ ਹੁੰਦਾ ਹੈ ਪਰ ਤੁਸੀਂ ਕਰ ਕੁਝ ਨਹੀਂ ਸਕਦੇ। ਹੱਥ ਮਲਦੇ ਰਹਿ ਜਾਂਦੇ ਹੋ। ਹੋ ਸਕਦਾ ਹੈ ਇਸ ਦੇ ਖਮਿਆਜੇ ਵਜੋਂ ਤੁਹਾਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਵੇ ਜਾਂ ਉਮਰ ਭਰ ਉਸ ਨੁਕਸਾਨ ਦੇ ਨਾਲ ਨਾਂ ਪੂਰਿਆ ਜਾਣ ਵਾਲਾ ਘਾਟਾ ਪੈ ਜਾਵੇ। ਇਸ ਲਈ ਸਮੇਂ ਦੀ ਕਦਰ ਕਰਨਾ ਸਿੱਖੋ। ਸਮੇਂ ਦੇ ਮਿੰਟਾਂ ਸਕਿੰਟਾਂ ਦੀ ਕੀਮਤ ਜਾਣੋ। ਇਸ ਨਾਲ ਤੁਸੀਂ ਜ਼ਿੰਦਗੀ ਵਿਚ ਅੱਗੇ ਵਧੋਗੇ ਅਤੇ ਲੋਕਾਂ ਵਿਚ ਸਤਿਕਾਰੇ ਜਾਵੋਗੇ। ਸਮਾਂ ਜਾਇਆ ਤੁਸੀਂ ਜ਼ਿੰਦਗੀ ਵਿਚ ਲੋਕਾਂ ਨਾਲੋਂ ਬਹੁਤ ਪੱਛੜ ਜਾਵੋਗੇ। ਇਕ ਦਿਨ ਆਪਣੀਆਂ ਹੀ ਨਜ਼ਰਾਂ ਵਿਚ ਗਿਰ ਜਾਵੋਗੇ।ਮੰਜ਼ਿਲਾਂ ਤੇ ਉਹ ਹੀ ਪਹੁੰਚਦੇ ਹਨ ਜੋ ਸਮੇਂ ਦੀ ਕਦਰ ਕਰਦੇ ਹੋਏ ਸਵੇਰੇ ਤੱੜਕੇ ਉਠ ਕੇ ਆਪਣਾ ਸਫਰ ਸ਼ੁਰੂ ਕਰਦੇ ਹਨ। ਜੋ ਸਮੇ ਸਿਰ ਨਹੀਂ ਚਲਦੇ ਉਨ੍ਹਾਂ ਦੀ ਮੰਜ਼ਿਲ ਉਨ੍ਹਾਂ ਤੋਂ ਦੂਰ ਹੋ ਜਾਂਦੀ ਹੈ। ਉਨ੍ਹਾਂ ਨੂੰ ਖਵਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜੋ ਅੱਗੇ ਵਧਦੇ ਹਨ ਉਹ ਪਿੱਛੇ ਮੁੜ ਕੇ ਨਹੀਂ ਦੇਖਦੇ। ਜੇ ਕੋਈ ਇਨਸਾਨ ਤੁਹਾਡੇ ਮੁਸ਼ਕਲ ਸਮੇਂ ਤੁਹਾਡੀ ਧਨ ਨਾਲ ਮਦਦ ਕਰਦਾ ਹੈ ਤਾਂ ਤੁਸੀਂ ਉਸਦਾ ਧਨ ਮੋੜ ਕੇ ਉਸਦਾ ਕਰਜ ਉਤਾਰ ਸਕਦੇ ਹੋ ਪਰ ਜੇ ਤੁਹਾਡੇ ਮੁਸ਼ਕਲ ਸਮੇਂ ਕੋਈ ਇਨਸਾਨ ਆਪਣਾ ਸਮਾਂ ਲਾ ਕੇ ਹੱਥੀਂ ਤੁਹਾਡੀ ਸੇਵਾ ਕਰਦਾ ਹੈ ਤਾਂ ਉਸਦਾ ਸਮਾਂ ਤੁਸੀਂ ਕਦੀ ਉਸਨੂੰ ਵਾਪਸ ਨਹੀਂ ਮੋੜ ਸਕਦੇ। ਜੇ ਤੁਸੀਂ ਸੁਹਿਰਦ ਇਨਸਾਨ ਹੋ ਤਾਂ ਤੁਸੀਂ ਸਾਰੀ ਉਮਰ ਉਸਦੇ ਬਿਨਾ ਖਰੀਦ ਗੁਲਾਮ (ਕਰਜਦਾਰ) ਹੋ ਜਾਂਦੇ ਹੋ। ਤੁਸੀਂ ਉਸਦਾ ਇਹ ਅਹਿਸਾਨ ਕਦੀ ਨਹੀਂ ਉਤਾਰ ਸਕਦੇ। ਕਈ ਲੋਕ ਬਹੁਤ ਸੋਚਾਂ ਸੋਚਦੇ ਰਹਿੰਦੇ ਹਨ ਅਤੇ ਬਹੁਤ ਵੱਡੀਆਂ ਵੱਡੀਆਂ ਸਕੀਮਾਂ ਬਣਾਉਂਦੇ ਰਹਿੰਦੇ ਹਨ ਅਤੇ ਜ਼ਿੰਦਗੀ ਦਾ ਢੇਰ ਸਾਰਾ ਕੀਮਤੀ ਸਮਾਂ ਵਿਅਰਥ ਗਵਾ ਦਿੰਦੇ ਹਨ ਪਰ ਉਹ ਆਪਣੇ ਇਨ੍ਹਾਂ ਇਰਾਦਿਆਂ ਨੂੰ ਕਦੀ ਕ੍ਰਿਆਤਮਕ ਰੂਪ ਨਹੀਂ ਦੇ ਪਾਉਂਦੇ। ਜ਼ਿੰਦਗੀ ਖਿਆਲੀ ਪੁਲਾਉ ਬਣਾਉਂਦਿਆਂ ਹੀ ਗੁਜ਼ਰ ਜਾਂਦੀ ਹੈ। ਅੰਤ ਪਛਤਾਵੇ ਤੋਂ ਬਿਨਾ ਕੁਝ ਵੀ ਨਹੀਂ ਬਚਦਾ। ਫਿਰ ਉਹ ਲੋਕਾਂ ਅੱਗੇ ਫੜ੍ਹਾਂ ਮਾਰਦੇ ਹਨ-ਯਾਰ ਮੇਰੀ ਤਾਂ ਕਿਸਮਤ ਹੀ ਖਰਾਬ ਸੀ-ਜੇ ਇਹ ਹੋ ਜਾਂਦਾ ਤਾਂ ਮੈਂ ਅੋਹ ਕਰ ਦੇਣਾ ਸੀ-ਮੈਂ ਅੋਹ ਕਰ ਦੇਣਾ ਸੀ। ਯਾਦ ਰੱਖੋ ਕਿ ਤੁਸੀਂ ਆਪਣੀ ਕੀਮਤ ਇਸ ਗਲ ਤੋਂ ਆਂਕਦੇ ਹੋ ਕਿ ਤੁਸੀਂ ਕੀ ਕਰ ਸਕਦੇ ਹੋ ਪਰ ਦੁਨੀਆਂ ਤੁਹਾਡੀ ਕੀਮਤ ਇਸ ਗਲ ਤੋਂ ਆਂਕਦੀ ਹੈ ਕਿ ਤੁਸੀਂ ਕੀ ਕਰ ਕੇ ਦਿਖਾਇਆ ਹੈ। ਜੇ ਤੁਸੀਂ ਕਿਸੇ ਕੰਮ ਨੂੰ ਕਰਨ ਦਾ ਸੋਚ ਹੀ ਰਹੇ ਹੋ ਤਾਂ ਉਹ ਕੇਵਲ ਤੁਹਾਡਾ ਸਪੁਨਾ ਹੀ ਹੈ ਉਸਦੀ ਪੂਰਨਤਾ ਤੇ ਸਦਾ ਪ੍ਰਸ਼ਨ ਚਿਨ੍ਹ ਹੀ ਲਗਿਆ ਰਹੇਗਾ ਪਰ ਜੇ ਤੁਸੀਂ ਕੋਈ ਕੰਮ ਦ੍ਰਿੜ ਇਰਾਦੇ ਅਤੇ ਪੂਰੀ ਸਮਰਥਾ ਨਾਲ ਸ਼ੁਰੂ ਕਰ ਦਿੱਤਾ ਹੈ ਤਾ ਉਹ ਅਵਸ਼ ਪੂਰੀ ਹੋਣ ਦੀ ਸਮਰਥਾ ਰੱਖਦਾ ਹੈ। ਜੇ ਤੁਸੀਂ ਕਿਸੇ ਕਾਰਨ ਉਸ ਕੰਮ ਵਿਚ ਅਸਫਲ ਵੀ ਹੋ ਜਾਵੋ ਤਾਂ ਕੋਈ ਸ਼ਰਮ ਨਾ ਕਰੋ ਲੋਕਾਂ ਦੀ ਪ੍ਰਵਾਹ ਨਾ ਕਰੋ ਅਤੇ ਉਸ